ਪ੍ਰੋ ਗੁਰਮੀਤ ਸਿੰਘ ਸਿੱਧੂ ਦੀ ਨਵੇਂ ਸਾਲ ਵਿੱਚ (3 ਜਨਵਰੀ 2018 ਨੂੰ) ਆਈ ਨਵੀਂ ਕਿਤਾਬ, ਬ੍ਰਾਹਮਣਵਾਦ ਤੋਂ ਹਿੰਦੂਵਾਦ, ਵਿੱਚ ਇੱਕ ਨਵਾਂ-ਨਵੇਲਾ ਅਤੇ ਅਸੀਮ ਸੰਭਾਵਨਾਵਾਂ ਵਾਲਾ ਸਿਆਸੀ ਸੰਵਾਦ ਸਿਰਜਣ ਦੀ ਸਮਰੱਥਾ ਹੈ। ਦੋ ਕੁ ਸੌ ਸਫ਼ਿਆਂ ਦੀ ਗੁੰਦਵੀਂ ਬੋਲੀ ਅਤੇ ਵਿਚਾਰਾਂ ਵਿੱਚ ਲਿਖੀ ਕਿਤਾਬ ਨੂੰ ਉਨ੍ਹਾਂ ਨੇ ਨੌਂ ਅਧਿਆਇਆਂ ਵਿੱਚ ਵੰਡਿਆ ਹੈ। ਕੀਮਤ ਪੱਖੋਂ ਵੀ ਇਹ ਹਰ ਪਾਠਕ ਦੀ ਪਹੁੰਚ ਵਿੱਚ ਹੈ।
“ਮੁੱਢਲੇ ਵਿਚਾਰ” ਦੇ ਛੇ ਕੁ ਸਫ਼ੇ ਕਿਤਾਬ ਦੇ ਮੂਲ ਸੁਨੇਹੇ ਦੀ ਵਿਆਖਿਆ ਕਰਦੇ ਹਨ। ਇਹਨਾਂ ਪੰਨਿਆਂ ਵਿੱਚ ਲੇਖਕ ਹਿੰਦੂ ਪ੍ਰਚਾਰਕਾਂ ਦੇ ਝੂਠੇ ਪ੍ਰਚਾਰ ਕਿ, “ਹਿੰਦੂਵਾਦ ਸਭ ਤੋਂ ਪੁਰਾਣਾ ਧਰਮ ਹੈ” ਨੂੰ ਬੇਪਰਦ ਕਰਦਾ ਹੈ। ਬ੍ਰਾਹਮਣਵਾਦ ਸੰਸਾਰ ਦੇ ਮਨੁੱਖੀ ਰਿਸ਼ਤਿਆਂ ਵਿੱਚ ਨਫ਼ਰਤ ਫੈਲਾਉਣ ਦਾ ਅਤੇ ਮਨੁੱਖਤਾ ਨੂੰ ਨਿਰਦਈ ਡੱਬਾਬੰਦੀ ਵਿੱਚ ਸਦਾ ਲਈ ਕੈਦ ਕਰਨ ਦੇ ਘੋਰ ਕੁਕਰਮ ਤੋਂ ਕਿਸੇ ਮੰਤਰ ਨਾਲ ਗੰਗਾਜਲ਼ ਛਿੜਕ ਕੇ ਕਦੇ ਵੀ ਮਨੁੱਖਤਾ ਪ੍ਰਤੀ ਸੁਹਿਰਦ ਅਤੇ “ਤੁਅੱਸਬ ਦੀ ਜ਼ਹਿਰ” ਤੋਂ ਮੁਕਤ ਪਰਗਟ ਨਹੀਂ ਕੀਤਾ ਜਾ ਸਕਦਾ। ਜਾਤੀ-ਵੰਡ, ਜਿਸ ਦਾ ਪ੍ਰਚਾਰ ਅਤੇ ਜਿਸ ਨੂੰ ਸਭ ਤੋਂ ਜ਼ਾਲਮ ਅਤੇ ਕੁਰੱਖਤ ਤਰੀਕੇ ਨਾਲ ਬ੍ਰਾਹਮਣਵਾਦ ਸਦੀਆਂ ਤੋਂ ਲਾਗੂ ਕਰਦਾ ਆਇਆ ਹੈ, ਨੂੰ ਕਿਵੇਂ ਵੀ ਜਾਤਾਂ ਨੂੰ ਜੋੜਨ ਵਾਲੇ ਹਿੰਦੂਵਾਦ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ। “ਅੱਠ ਸਦੀਆਂ ਬਾਅਦ” ਹਿੰਦ ਦੀ ਸਿਆਸਤ ਉੱਤੇ ਕਾਬਜ਼ ਹੋਏ ਲੋਕ “ਭਾਰਤ ਭੂਮੀ ਨੂੰ ਭਾਰਤ ਮਾਤਾ” ਬਣਾਉਣ ਦੇ ਚਾਹੇ ਕਿੰਨੇਂ ਵੀ ਹਰਬੇ ਵਰਤਣ, ਏਸ ਸੱਚ ਨੂੰ ਵਿਸਾਰ ਨਹੀਂ ਸਕਦੇ ਕਿ ਨਾ ਤਾਂ ਕਦੇ ਭਾਰਤੀ ਸਮਾਜ ਇੱਕ ਇਕਾਈ ਰਿਹਾ ਹੈ ਅਤੇ ਨਾ ਹੀ ਰੇਤ ਦੀ ਹਰ ਪਲ਼ ਭੁਰਦੀ ਨੀਂਹ ਉੱਤੇ ਇੱਕ ਮਜ਼ਬੂਤ ਸੱਭਿਆਚਾਰਕ ਇਕਾਈ ਉਸਾਰੀ ਜਾ ਸਕਦੀ ਹੈ। ਰਾਸ਼ਟਰਵਾਦ ਦੀ ਚਾਲਕ ਸ਼ਕਤੀ, ਬ੍ਰਾਹਮਣਵਾਦ ਦਾ ਆਧਾਰ ਅਤੇ ਆਧੁਨਿਕ ਸਟੇਟ ਦੀ ਮਾਰੂ ਸੈਨਿਕ ਸ਼ਕਤੀ ਮਿਲ ਕੇ ਵੀ ਏਨੀਂ ਸਿਰਜਣਾਤਮਕ ਤਾਕਤ ਨਹੀਂ ਰੱਖਦੇ ਕਿ ਅਜੋਕੇ ਜ਼ਮਾਨੇ ਵਿੱਚ ਪ੍ਰਵਾਣਤ, ਸੁਖਾਵਾਂ ਗੁਲਦਸਤਾ ਪੇਸ਼ ਕਰ ਸਕਣ। ਹਿੰਦੂਵਾਦ ਦਾ ਮਹਾਂਪ੍ਰਵਚਨ ਇਹਨਾਂ ਹਾਲਤਾਂ ਵਿੱਚ ਉੱਸਰਨਾ ਅਸੰਭਵ ਹੈ।
“ਵਰਣ-ਧਰਮ ਅਤੇ ਸਮਾਜ ਦੀ ਵੰਡ” ਅਧਿਆਇ ਵਿੱਚ ਸਦੀਆਂ ਤੋਂ ਚੱਲੇ ਆਉਂਦੇ ਵਰਣ-ਆਸ਼ਰਮ ਪ੍ਰਬੰਧ ਨੂੰ, ਸਾਰੇ ਸੁਚੇਤ ਵਿਚਾਰਵਾਨਾਂ ਵਾਂਗ, ਹਿੰਦੂਵਾਦ ਨਾਲ ਇੱਕ-ਮਿੱਕ ਦਰਸਾਇਆ ਗਿਆ ਹੈ। ਤਰਕ ਨੂੰ ਦੈਵੀ ਉਤਪਤੀ, ਮਿਥਿਹਾਸ, ਬਾਅਦ ਵਿੱਚ ਆਈ ਦੰਡ-ਵਿਵਸਥਾ, ਧਰਮ ਆਧਾਰਤ ਸਮਾਜ, ਦਰਜੇਵਾਰ ਵਰਗੀਕਰਣ, ਨਸਲਾਂ ਉੱਤੇ ਭਾਰੂ ਵਰਣ-ਵੰਡ, ਭਿੱਟ-ਸੁੱਚ ਦੇ ਸੰਕਲਪ, ਤ੍ਰੈਗੁਣ ਦੇ ਠੁੰਮ੍ਹਣੇ, ਰੰਗ-ਭੇਦ ਦੇ ਮਿਲਗੋਭੇ ਅਤੇ ਬ੍ਰਾਹਮਣ ਦੀ ਸਰਦਾਰੀ ਦੀ ਮਰਿਯਾਦਾ ਅਧੀਨ ਮਨੂੰ ਸਿਮਰਤੀ ਅਨੁਸਾਰ ਤਰਤੀਬ ਦੇਣ ਦੀ ਪ੍ਰਕਿਰਿਆ ਦੀ ਖ਼ੂਬ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੈ। ਇਹ ਸਭ ਕੁਝ ਸਮਾਜ ਦੀ ਲੋੜ ਅਨੁਸਾਰ ਨਹੀਂ ਸੀ ਹੋਇਆ ਬਲਕਿ ਬ੍ਰਾਹਮਣਵਾਦ ਦੀ ਲੁੱਟ-ਖਸੁੱਟ, ਸ਼ੋਸ਼ਣ ਦੀ ਮਾਨਸਿਕਤਾ ਅਧੀਨ ਹੋਇਆ ਸੀ।
“ਜਾਤ ਅਤੇ ਹਿੰਦੂ ਸਮਾਜ” ਵਿੱਚ ਜਾਤੀ-ਪ੍ਰਣਾਲੀ ਜੋ ਕਿ ਹਿੰਦੂ ਸਮਾਜ ਦਾ ਮਜਬੂਤ ਥੰਮ੍ਹ ਹੈ, ਦਾ ਮਜੀਦ ਵਿਸ਼ਲੇਸ਼ਣ ਹੈ। ਜਾਤ ਪ੍ਰਥਾ ਨੂੰ ਪਰਿਭਾਸ਼ਤ ਕਰਨ ਦੀਆਂ ਦੁਸ਼ਵਾਰੀਆਂ ਨਾਲ ਗੁਰੀਏ, ਕੇਤਕਰ, ਮਜੂਮਦਾਰ, ਹੱਟਨ ਵਰਗੇ ਵਿਦਵਾਨਾਂ ਦਿਆਂ ਹਵਾਲਿਆਂ ਨਾਲ ਸਿੱਝਿਆ ਗਿਆ ਹੈ। ਜਾਤ ਦਾ ਜਨਮ ਤੋਂ ਨਿਸ਼ਚਿਤ ਹੋਣਾ, ਪੀੜ੍ਹੀ ਦਰ ਪੀੜ੍ਹੀ ਚੱਲਣਾ, ਕਿੱਤਾ-ਵੰਡ ਦਾ ਆਧਾਰ ਹੋਣਾ, ਪੁੜਬੰਦੀ ਸਿਧਾਂਤ ਦੀ ਗ਼ੁਲਾਮੀ ਕਰਨਾ, ਰੁਤਬੇ ਨਿਰਧਾਰਤ ਕਰਨਾ ਆਦਿ ਦੇ ਰੁਝਾਨਾਂ “ਜਿਸ ਨੇ ਸ਼ੂਦਰਾਂ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਗ਼ੁਲਾਮ ਬਣਾਇਆ ਹੈ” ਦਾ ਭਰਪੂਰ ਜ਼ਿਕਰ ਹੈ। ਵਰਣ-ਵਿਵਸਥਾ ਨੇ ਕਿਵੇਂ ਅਤੇ ਕਦੋਂ ਜਾਤੀ-ਵੰਡ ਦਾ ਰੂਪ ਵਟਾਇਆ, ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ। ਜਾਤ-ਪ੍ਰਥਾ ਤੋਂ ਪੈਦਾ ਹੋਏ ਵਿਕਾਰਾਂ, ਨੁਕਸਾਨਾਂ ਦਾ ਲੇਖਾ-ਜੋਖਾ ਵੀ ਕੀਤਾ ਗਿਆ ਹੈ।
ਅਗਲੇ ਦੋ ਅਧਿਆਇ “ਪੁਰਸ਼ਾਰਥ ਅਤੇ ਮਨੁੱਖੀ ਜੀਵਨ” ਅਤੇ “ਆਸ਼ਰਮ ਧਰਮ ਅਤੇ ਸਮਾਜਕ ਪ੍ਰਬੰਧ” ਪਹਿਲੇ ਦੋਹਾਂ ਅਧਿਆਇਆਂ ਦੇ ਪੂਰਕ ਹਨ ਅਤੇ ਜਾਤ-ਪਾਤੀ ਸਮਾਜ ਦੀ ਕਹਾਣੀ ਨੂੰ ਮੁਕੰਮਲ ਕਰਦੇ ਹਨ। “ਕਰਮ ਦਾ ਸਿਧਾਂਤ: ਹਿੰਦੂਵਾਦ ਦੀ ਨੀਂਹ” ਨੂੰ ਲੇਖਕ ਨੇ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰ ਕੇ ਕਿਤਾਬ ਦੇ ਕੇਂਦਰ-ਬਿੰਦੂ ਵਜੋਂ ਉਸਾਰਿਆ ਹੈ। ਸੱਚ ਤਾਂ ਇਹ ਹੈ ਕਿ ਉਪਰੋਕਤ ਸਾਰੇ ਵਿਚਾਰ ਕਿਤਾਬ ਦੀ ਰੂਹ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਜਾਤ-ਪਾਤ ਦੇ ਵਰਤਾਰੇ ਨੂੰ ਭਲੀ ਪ੍ਰਕਾਰ ਸਮਝਿਆ ਜਾ ਸਕਦਾ ਹੈ। ਇਹਨਾਂ ਵਿੱਚ ਹੀ ਉਹ ਤੱਥ ਹਨ ਜੋ ਜਾਤ-ਪਾਤ ਨੂੰ ਹਿੰਦੂ ਧਰਮ ਦੀ ਵਾਹਦ ਮਲਕੀਅਤ ਅਤੇ ਲੱਛਣ ਦਰਸਾਉਂਦੇ ਹਨ। ਸੰਸਾਰ ਦੀਆਂ ਅਨੇਕ ਸਮਾਜਕ ਇਕਾਈਆਂ ਵਿੱਚ, ਕਿਸੇ ਭੂਗੋਲਕ ਖਿੱਤੇ ਵਿੱਚ ਜਾਤ-ਪਾਤ ਵਰਗਾ ਕੁਝ ਹੋਰ ਹੈ ਨਹੀਂ; ਨਾ ਹੀ ਹੋ ਸਕਦਾ ਹੈ। ਕਿਤਾਬ ਦੇ ਮਹੱਤਪੂਰਣ ਹਿੱਸੇ ਵਿੱਚ “ਬ੍ਰਾਹਮਣਵਾਦੀ ਚਿੰਤਕ, ਦਲਿਤ ਚਿੰਤਕ ਅਤੇ ਮਾਰਕਸਵਾਦੀ/ਰਾਸ਼ਟਰਵਾਦੀ ਚਿੰਤਕਾਂ” ਦੇ ਵਿਚਾਰਾਂ ਨੂੰ ਸਮਝਣ ਦੀ ਸਾਰਥਕ ਕੋਸ਼ਿਸ਼ ਕੀਤੀ ਗਈ ਹੈ।
ਸਿੱਖੀ ਦੇ ਨੁਕਤੇ-ਨਜ਼ਰੀਆ ਤੋਂ ਜਿਨ੍ਹਾਂ ਨੇ ਇਹ ਪੁਸਤਕ ਨੀਝ ਨਾਲ ਪੜ੍ਹਨੀ ਹੈ ਉਹ ਜਾਣ ਲੈਣ ਕਿ ਲੇਖਕ ਨੂੰ ਡੌਕਟਰ ਅੰਬੇਡਕਰ ਨੂੰ ਸਮਝਣ ਵਿੱਚ ਵੱਡਾ ਟਪਲਾ ਲੱਗਾ ਹੈ। ਜਾਪਦਾ ਹੈ ਕਿ ਸਿੱਖ-ਵਿਰੋਧੀਆਂ ਵੱਲੋਂ ਫੈਲਾਈਆਂ ਝੂਠੀਆਂ ਅਫ਼ਵਾਹਾਂ ਅਤੇ ਮਨਘੜਤ ਬਿਰਤਾਂਤਾਂ ਉੱਤੇ ਬਣਾਈਆਂ ਧਾਰਨਾਵਾਂ ਨੂੰ ਲੇਖਕ ਨੇ ਓਨੀਂ ਡੂੰਘਾਈ ਨਾਲ ਨਹੀਂ ਵਿਚਾਰਿਆ ਜਿਸ ਦੀਆਂ ਇਹ ਅਧਿਕਾਰੀ ਸਨ। ਦਲਿਤਾਂ ਨੂੰ ਇਸ ਪੱਕੀ-ਪੀਢੀ ਜਾਤ-ਪਾਤ ਦੀ ਗ਼ੁਲਾਮੀ ਤੋਂ ਬਚਣ ਲਈ ਸਿੱਖੀ ਦੀ ਲੋੜ ਨੂੰ ਅੰਬੇਡਕਰ ਭਲੀ ਭਾਂਤ ਸਮਝਦਾ ਸੀ। ਓਸ ਨੇ 1935-1937 ਤੱਕ ਵੱਡਾ ਹੰਭਲਾ ਮਾਰ ਕੇ ਸਿੱਖ ਧਰਮ ਅਪਨਾਉਣ ਦੀ ਕੋਸ਼ਿਸ਼ ਕੀਤੀ। ਓਸ ਦੇ ਮਨਸੂਬੇ ਨੂੰ ਨਕਾਰਨ ਵਾਲੀਆਂ ਹਿੰਦੂਤਵੀ ਤਾਕਤਾਂ, ਜਿਸ ਵਿੱਚ ਓਸ ਜ਼ਮਾਨੇ ਦਾ ਹਰ ‘ਮਹਾਨ ਹਿੰਦੂ ਆਗੂ’ ਸ਼ਾਮਲ ਸੀ, ਨੇ ਭਰਪੂਰ ਯੋਗਦਾਨ ਪਾਇਆ। ਏਸ ਘਟਨਾਕ੍ਰਮ ਦੇ ਸਾਰੇ ਹਵਾਲੇ ਇਤਿਹਾਸ ਵਿੱਚ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਹਵਾਲੇ ਤਾਂ ਅੰਬੇਡਕਰ ਦੀਆਂ ਆਪਣੀਆਂ ਲਿਖਤਾਂ, ਜੋ ਮਹਾਂਰਾਸ਼ਟਰ ਦੀ ਸਰਕਾਰ ਨੇ ਛਾਪੀਆਂ ਹਨ, ਵਿੱਚ ਵੀ ਵੱਡੀ ਗਿਣਤੀ ਵਿੱਚ ਮਿਲਦੇ ਹਨ। ਅੰਬੇਡਕਰ ਨੇ ਸਪਸ਼ਟ ਲਿਖਿਆ ਹੈ ਕਿ ਕਿਸ ਤਰ੍ਹਾਂ ਛੜਯੰਤਰ ਰਚ ਕੇ ਓਸ ਦੇ ਸਿੱਖ ਬਣਨ ਦੇ ਇਰਾਦੇ ਨੂੰ ਠੱਲ੍ਹ ਪਾਈ ਗਈ।
ਇਹਨਾਂ ਸਾਰੇ ਹਵਾਲਿਆਂ ਨੂੰ ਵਿਸਾਰ ਕੇ ਭੁਲੇਖਾ ਪਾਉਣ ਲਈ ਪ੍ਰਗਟੇ ਕੁਝ ‘ਦਲਿਤ ਅਤੇ ਹਿੰਦੂਵਾਦੀ’ ਵਿਚਾਰਵਾਨ, ਜਿਨ੍ਹਾਂ ਦੇ ਨਾਂਅ ਅਸੀਂ ਜਾਣਦੇ ਹਾਂ। ਇਹਨਾਂ ਨੇ ਐਸਾ ਮਾਇਆਜਾਲ ਏਸ ਘਟਨਾਕ੍ਰਮ ਦੇ ਉਦਾਲੇ ਉਸਾਰਿਆ ਕਿ ਸੂਰਜ ਚੜ੍ਹੇ ਦੇ ਚਾਨਣ ਨੂੰ ਘੁੱਪ ਹਨੇਰੇ ਵਿੱਚ ਪਲਟਾ ਦਿੱਤਾ। ਸਿੱਖ ਆਗੂਆਂ ਦੇ ਅੰਬੇਡਕਰ ਦੀ ਮਦਦ ਵਿੱਚ ਅਣਥੱਕ ਅਤੇ ਸਿਰਤੋੜ ਯਤਨਾਂ ਨੂੰ ਇਹਨਾਂ ਨੇ ਸਿੱਖਾਂ ਦੀ ਬੇਕਿਰਕ ਬੇਰੁਖ਼ੀ ਅਤੇ ਦਲਿਤ-ਨਫ਼ਰਤ ਵਿੱਚ ਬਦਲ ਦਿੱਤਾ। ਇਹਨਾਂ ਦੀਆਂ ਧਾਰਨਾਵਾਂ ਚੱਲ ਗਈਆਂ ਕਿਉਂਕਿ ਅਜੇ ਨਾ ਤਾਂ ਸਿੱਖ ਯਤਨਾਂ ਦੇ ਮੋਢੀਆਂ ਨੇ ਆਪਣੇ ਕੰਮ ਉੱਤੇ ਚਾਨਣ ਪਾਇਆ ਸੀ ਅਤੇ ਨਾ ਹੀ ਅੰਬੇਡਕਰ ਦੀਆਂ ਲਿਖਤਾਂ ਦਾ ਸੰਗ੍ਰਹਿ ਛਪਿਆ ਸੀ। ਇਹ ਏਸ ਕਾਰਣ ਵੀ ਪ੍ਰਚੱਲਤ ਹੋ ਗਈਆਂ ਕਿਉਂਕਿ ਅੰਬੇਡਕਰ ਦੀ ਚੇਸ਼ਟਾ ਪ੍ਰਤੀ ਬਹੁਤੀਆਂ ਖ਼ਬਰਾਂ ਦੱਖਣ ਭਾਰਤ ਦੀਆਂ ਬੋਲੀਆਂ ਵਿੱਚ ਜਾਂ ਦੱਖਣ ਦੇ ਅਖ਼ਬਾਰਾਂ ਵਿੱਚ ਛਪੀਆਂ ਸਨ।
ਪ੍ਰੋਫ਼ੈਸਰ ਗੁਰਮੀਤ ਸਿੰਘ ਨੇ ਜੇ ਉਪਰੋਕਤ ਹਵਾਲਿਆਂ ਵੱਲ ਧਿਆਨ ਮਾਰਿਆ ਹੁੰਦਾ ਤਾਂ ਉਹ ਹਰਗਿਜ਼ ਏਸ ਭੁਲੇਖੇ ਦਾ ਸ਼ਿਕਾਰ ਨਾ ਹੁੰਦੇ। ਅੰਬੇਡਕਰ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿੱਚ ਬਾਰ-ਬਾਰ ਜ਼ਿਕਰ ਕਰਦਾ ਹੈ ਕਿ ਓਸ ਨੂੰ ਸਿੱਖ ਧਰਮ ਵਿੱਚ ਜਾਤ-ਪਾਤ ਦੀ ਉੱਕਾ ਅਣਹੋਂਦ ਜਾਪਦੀ ਹੈ। ਏਸ ਦੇ ਬਾਵਜੂਦ ਇਹ ਆਖਣਾ ਕਿ ਉਹ ਸਿੱਖਾਂ ਵਿੱਚ ਜਾਤ-ਪਾਤ ਦੀ ਹੋਂਦ ਤੋਂ ਨਿਰਾਸ਼ ਹੋ ਗਿਆ ਸੀ, ਸੱਚ ਤੋਂ ਅੱਖਾਂ ਮੀਟਣ ਤੁਲ ਹੈ।
ਦੁਸ਼ਮਣ ਦਾ ਭੰਡੀ-ਪ੍ਰਚਾਰ ਏਨਾਂ ਵਿਆਪਕ ਸੀ ਕਿ ਸਿਰਦਾਰ ਕਪੂਰ ਸਿੰਘ ਵਰਗੇ ਵਿਦਵਾਨ ਨੂੰ ਵੀ ਭੁਲੇਖਾ ਲੱਗ ਗਿਆ ਸੀ ਪਰ ਇਹ ਤਕਰੀਬਨ 40 ਸਾਲ ਪਹਿਲਾਂ ਹੋਇਆ ਸੀ। ਅੱਜ ਅਜਿਹੇ ਭੁਲੇਖੇ ਨੂੰ ਟਾਲਣ ਲਈ ਤਾਂ ਕੇਵਲ ਥੋੜ੍ਹਾ ਸਤਰਕ ਹੋਣ ਦੀ ਲੋੜ ਹੈ।
ਹਿੰਦੂਵਾਦ ਦਾ ਦਲਿਤਾਂ ਨੂੰ ਗ਼ੁਲਾਮ ਰੱਖਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ, ਇਹ ਤਾਂ ਕਿਤਾਬ ਲੋਕ-ਅਰਪਣ ਕਰਨ ਵਾਲੇ ਦਿਨ ਹੀ ਸਾਫ਼ ਨਜ਼ਰ ਆ ਗਿਆ ਸੀ। ਭੀਮਾ ਕੋਰੇਗਾਂਵ, ਮੁੰਬਈ ਆਦਿ ਦੀਆਂ ਘਟਨਾਵਾਂ ਨੇ ਭਾਰਤੀ ਸਮਾਜ ਵਿੱਚ ਵੱਡੀ ਉਥਲ-ਪੁਥਲ ਲਿਆ ਦਿੱਤੀ ਸੀ ਜਿਸ ਦਾ ਪ੍ਰਭਾਵ ਸਦੀਆਂ ਤੱਕ ਦਲਿਤਾਂ ਨੂੰ ਬ੍ਰਾਹਮਣਵਾਦ-ਹਿੰਦੂਵਾਦ ਗ਼ੁਲਾਮ ਬਣਨ ਤੋਂ ਰੋਕਦਾ ਰਹੇਗਾ। ਇਹਨਾਂ ਘਟਨਾਵਾਂ ਨਾਲ ਜੋੜ ਕੇ ਜਿਹੜੇ ਏਸ ਪੁਸਤਕ ਨੂੰ ਪੜ੍ਹਨਗੇ ਉਹ ਏਸ ਦੀ ਸਾਰਥਕਤਾ ਦਾ ਪੂਰਾ ਲਾਭ ਲੈ ਸਕਣਗੇ।
ਸਿੱਖ ਨਜ਼ਰੀਏ ਤੋਂ ਪੜ੍ਹਨ ਵਾਲਿਆਂ ਨੂੰ ਆਪੇ ਫ਼ੈਸਲਾ ਕਰਨਾ ਪਵੇਗਾ ਕਿ ਡੌਕਟਰ ਅੰਬੇਡਕਰ ਦੇ ਦਲਿਤਾਂ ਸਮੇਤ ਸਿੱਖ ਬਣਨ ਦੇ ਚਹੇਤੇ ਇਰਾਦੇ ਦੇ ਸੰਦਰਭ ਵਿੱਚ ਆਉਣ ਵਾਲੇ ਵਿਚਾਰ-ਮੰਥਨ ਵਿੱਚ ਕਿਵੇਂ ਆਪਣਾ ਹਿੱਸਾ ਪਾਉਣਾ ਹੈ। ਏਸ ਦੀ ਅੱਜ ਵੀ ਓਨੀਂ ਹੀ ਲੋੜ ਹੈ ਕਿਉਂਕਿ ਕੋਈ ਸਰਬ-ਸਾਂਝੀਵਾਲਤਾ ਦਾ ਮਹਿਲ ਸਿਰਫ਼ ਉੱਚਤਮ ਸਿਧਾਂਤਾਂ ਦੀ ਨੀਤੀ ਉੱਤੇ ਹੀ ਉਸਰ ਸਕਦਾ ਹੈ। ਗੁਰਬਾਣੀ ਸੁਨੇਹੇ ਦੇ ਸੱਚ ਅਤੇ ਗੁਰੂ ਦੇ ਨਾਸ਼-ਸਿਧਾਂਤ ਨੂੰ ਸਿਰ-ਮੱਥੇ ਰੱਖ ਕੇ ਹੀ ਜਾਤ-ਪਾਤ ਦੇ ਕੋਹੜ ਤੋਂ ਸਦੀਵੀ ਮੁਕਤੀ ਪਾਈ ਜਾ ਸਕਦੀ ਹੈ। ਖੰਡੇ-ਬਾਟੇ ਦੇ ਅੰਮ੍ਰਿਤ ਦੀਆਂ ਚੁਲ਼ੀਆਂ ਦੇ ਨਾਲ ਹੀ ਗੁਰੂ ਕਰਮਨਾਸ਼, ਕਿਰਤਨਾਸ਼, ਧਰਮਨਾਸ਼, ਕੁੱਲਨਾਸ਼, ਭਰਮਨਾਸ਼ ਦਾ ਧੁਰ ਦਰਗਾਹ ਦਾ ਸੁਨੇਹਾ ਅਪਾਰ ਕਿਰਪਾ ਕਰ ਕੇ ਵਰਤਾਉਂਦਾ ਹੈ। ਏਸ ਠੋਸ ਅਧਾਰ ਦੀ ਅਣਹੋਂਦ ਕਾਰਣ ਭੂਤਕਾਲ ਵਿੱਚ ਦਲਿਤਾਂ ਵੱਲੋਂ ਬਰਾਬਰੀ ਹਾਸਲ ਕਰਨ ਦੇ ਅਨੇਕਾਂ ਯਤਨ ‘ਬਾਲੂ ਕੀ ਭੀਤ’ ਵਾਂਗ ਕਿਰ ਚੁੱਕੇ ਹਨ। ਕਈ ਅੰਦੋਲਨ ਸਥਾਈ ਸਫ਼ਲਤਾ ਹਾਸਲ ਨਹੀਂ ਕਰ ਸਕੇ। ਬੁੱਧ ਦੀ ਸ਼ਰਣ ਵੀ ਅਜੋਕੇ ਜ਼ਮਾਨੇ ਵਿੱਚ ਉਹਨਾਂ ਨੂੰ ਮੁਕੰਮਲ ਧਰਵਾਸ ਨਹੀਂ ਦੇ ਸਕੀ। ਸਦੀਆਂ ਤੋਂ ਤਰਸਦੀਆਂ, ਤ੍ਰਾਸੀਆਂ ਰੂਹਾਂ ਦਾ ਸੰਤਾਪ ਕੇਵਲ ਗੁਰੂ ਗ੍ਰੰਥ ਦਾ ਉਪਦੇਸ਼, ਨਾਮ ਦਾ ਅਭਿਆਸ ਅਤੇ ਖ਼ਾਲਸੇ ਦੀ ਰਹਿਤ ਹੀ ਸਦਾ ਲਈ ਮਿਟਾ ਸਕਦੀ ਹੈ। “ਬਾਝੁ ਗੁਰੂ ਡੁਬਾ ਜਗੁ ਸਾਰਾ” ਹੀ ਮਨੁੱਖੀ ਇਤਿਹਾਸ ਦਾ ਸੱਚ ਹੈ।
ਉਮੀਦ ਅਤੇ ਅਰਦਾਸ ਹੈ ਕਿ ਉਪਰੋਕਤ ਸੰਦਰਭ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਪਾਠਕ ਪ੍ਰੋਫ਼ੈਸਰ ਗੁਰਮੀਤ ਸਿੰਘ ਦੀ ਕਿਤਾਬ ਨੂੰ ਧਿਆਨ ਨਾਲ ਪੜ੍ਹੇਗਾ।

― ਗੁਰਤੇਜ ਸਿੰਘ, 9 ਜਨਵਰੀ 2018
No comments:
Post a Comment