ਹਰਭਜਨ ਸਿੰਘ ਦੇਹਰਾਦੂਨ (ਹ.ਸ.ਦ.) ਦਾ ਇੱਕ, ਪੰਜਾਬੀ ਟਰੱਕਾਂ ਵਾਂਗ ਸ਼ਬਦਾਂ ਨਾਲ 'ਓਵਰਲੋਡ' ਲੇਖ ਪੜ੍ਹਿਆ। ਜੋ ਕੁਝ ਓਸ ਨੇ, ਮੇਰੀ ਫ਼ੇਸਬੁੱਕ ਉੱਤੇ ਪਾਏ ਲੇਖ ਬਾਰੇ ਲਿਖਿਆ ਕੇਵਲ ਚਾਰ ਪੈਰਿਆਂ ਵਿਚ, ਸੱਭਿਅਕ ਸਾਰ ਵਾਲੀ ਭਾਸ਼ਾ ਵਿਚ ਵੀ ਆਖਿਆ ਜਾ ਸਕਦਾ ਸੀ - ਮੇਰੀ ਭੰਡੀ ਕਰਨ ਵਾਲੇ ਦੋ ਪੈਰੇ ਜ਼ਰੂਰ ਵੱਡੇ ਹੋ ਜਾਣੇ ਸਨ। ਹ.ਸ.ਦ. ਕੋਲ ਗੁਆਰੇ ਦੇ ਦਾਣੇ ਤਾਂ ਥੋੜ੍ਹੇ ਸਨ ਪਰ ਕਣਕ ਦਾ ਭੁਲੇਖਾ ਪਾ ਕੇ ਓਸ ਨੇ, ਸ਼ਬਦਾਂ ਦਾ ਆਸਰਾ ਲੈ ਕੇ, ਵੱਡਾ ਬੋਹਲ ਉਸਾਰ ਦਿੱਤਾ। ਕਮਾਲ ਇਹ ਕਿ ਜੋ ਮੈਂ ਕਿਹਾ ਸੀ ਓਸ ਨੂੰ ਕਿਸੇ ਮਦਾਰੀ ਦਾ ਝੁਰਲੂ ਫੇਰ ਕੇ ਗਾਇਬ ਕਰ ਦਿੱਤਾ।
ਜਿਵੇਂ ਕਿ ਸਿਰਲੇਖ ਤੋਂ ਸਾਫ਼ ਸੀ, ਮੈਂ ਇਹ ਲੇਖ 'ਬਚਿਤ੍ਰ ਨਾਟਕ ਗ੍ਰੰਥ' (ਹ.ਸ.ਦ. ਲਈ ਦਸਮ ਗ੍ਰੰਥ) ਨੂੰ ਗੁਰੂ-ਕ੍ਰਿਤ ਮੰਨਣ ਵਿਰੁੱਧ ਲਿਖਿਆ ਸੀ; ਅੰਤ ਵੀ ਏਸ ਦੀ ਪ੍ਰੋੜ੍ਹਤਾ ਵਿਚ ਹੁੰਦਾ ਹੈ। ਏਸ ਬਾਰੇ ਹ.ਸ.ਦ. ਕੋਲੋਂ ਚੰਦ ਲਫ਼ਜ਼ ਹੀ ਸਰੇ: "ਮੇਰੇ ਵਰਗੇ ਵਿਸ਼ਵਾਸੀਆਂ ਵਾਸਤੇ ਹਰ ਯੁਕਤੀ ਨਾਲ ਸ੍ਰੀ ਦਸਮ ਗ੍ਰੰਥ ਸਾਡੇ ਗੁਰੂ ਜੀ ਦੀ ਰਚਨਾ ਹੈ।" ਓਸ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੜ੍ਹਨ-ਲਿਖਣ ਦੀ ਸਦੀਆਂ ਪੁਰਾਣੀ ਰੀਤ ਵਿਚ ਇਹ ਅਲਫ਼ਾਜ਼ ਹਰ ਸਦੀ ਵਿਚ ਉਜੱਡ ਅਤੇ ਦੰਭੀ ਗਿਣੇ ਗਏ ਹਨ। ਜੇ ਕਿਸੇ ਦਾ ਵਿਸ਼ਵਾਸ ਹੈ ਕਿ ਚੰਦ ਉੱਤੇ ਬੈਠ ਕੇ ਬੁੱਢੀ ਚਰਖਾ ਕੱਤ ਰਹੀ ਹੈ ਜਾਂ ਪ੍ਰਿਥਵੀ ਰਾਜ ਰਾਸੋ ਡੌਕਟਰ ਤਾਰਨ ਸਿੰਘ ਨੇ ਲਿਖਿਆ ਸੀ ਤਾਂ ਓਸ ਦੀ ਇਸ ਸਮਝ ਦਾ ਧੇਲਾ ਮੁੱਲ ਨਹੀਂ ਪੈਂਦਾ। ਜੇ ਕੋਈ ਉਪਰੋਕਤ ਕਿਤਾਬ ਨੂੰ ਗੁਰੂ-ਕ੍ਰਿਤ ਜਾਣਦਾ ਹੈ ਤਾਂ ਓਸ ਲਈ, ਸੱਭਿਅਕ ਬੋਲੀ ਵਿਚ ਸਾਰਥਕ ਪ੍ਰਮਾਣ ਪੇਸ਼ ਕਰਨ ਦੀ ਲੋੜ ਹੈ। ਉਹ ਆਪਣੇ ਸ਼ੌਕ ਅਤੇ ਮਨੋ-ਬਿਰਤੀ ਅਨੁਸਾਰ ਜੋ ਮਰਜ਼ੀ ਪੜ੍ਹੇ ਪਰ ਓਸ ਨੂੰ ਲੋਕਾਂ ਉੱਤੇ ਆਪਣੇ ਵਿਚਾਰ ਥੋਪਣ ਦੀ ਚੇਸ਼ਟਾ ਨੂੰ ਅਕਾਦਮਿਕ ਜ਼ਮਾਨਾ ਮਾਨਤਾ ਨਹੀਂ ਦਿੰਦਾ। ਗੁਰੂ-ਕ੍ਰਿਤ ਹੋਣ ਸਬੰਧੀ ਓਸ ਦੇ ਵਿਚਾਰਾਂ ਉੱਤੇ ਓਹੀ ਆਦਮੀ ਯਕੀਨ ਲਿਆ ਸਕਦਾ ਹੈ ਜੋ ਓਸ ਨੂੰ ਪੈਗੰਬਰ ਸਮਝਦਾ ਹੋਵੇ ਵਰਨਾ ਲੋਕਾਂ ਉੱਤੇ ਤਰਸ ਕਰਨਾ ਬਣਦਾ ਹੈ। ਅੱਜ-ਕੱਲ੍ਹ ਤਾਂ ਜਾਨਵਰਾਂ ਪ੍ਰਤੀ ਵੀ ਦਇਆ ਰਹਿਤ ਵਰਤਾਰਾ ਗ਼ੈਰ-ਕਾਨੂੰਨੀ ਹੈ।
ਸਿਰਦਾਰ ਕਪੂਰ ਸਿੰਘ ਨੂੰ ਮੈਂ ਸਮੁੱਚੇ ਸਿੱਖ ਇਤਿਹਾਸ ਦੇ ਪੰਜ ਪਿਆਰਿਆਂ ਵਿਚ ਜਾਣਦਾ ਹਾਂ। ਆਪਣੇ ਬਾਰੇ ਮੇਰੀ ਧਾਰਨਾ ਹੈ ਕਿ ਵੱਡਾ ਯਤਨ ਕਰ ਕੇ ਵੀ ਮੇਰਾ ਕੱਦ ਓਸ ਦੇ ਗਿੱਟੇ-ਗੋਡੇ ਹੀ ਅੱਪੜਦਾ ਹੈ। ਸਿਰਦਾਰ ਅੱਜ ਵੀ ਮੇਰਾ ਸਿਰਦਾਰ (ਆਗੂ) ਹੈ। ਓਸ ਦਾ ਹਰ ਸਤਿਕਾਰ ਮੇਰੇ ਲਈ ਆਪਣਾ ਮਾਣ ਹੈ। ਪਰ ਸਿਰਦਾਰ ਨੂੰ ਗੁਰੂ ਸਮਝਣਾ ਸਿੱਖ ਦਾ ਧਰਮ ਨਹੀਂ। ਇਹ ਸਭ ਮੈਂ ਆਖ, ਲਿਖ ਚੁੱਕਾ ਹਾਂ। ਹੁਣ ਮੇਰਾ 'ਵਿਸ਼ਵਾਸ' ਹੈ ਕਿ ਜੇ ਮੈਂ ਹ.ਸ.ਦ. ਦੇ ਮੋਢਿਆਂ ਉੱਤੇ ਖੜ੍ਹ ਕੇ ਵੀ ਕੋਸ਼ਿਸ਼ ਕਰਾਂ ਤਾਂ ਮੇਰਾ ਕੱਦ ਹੋਰ ਵੀ ਘਟ ਜਾਵੇਗਾ ਕਿਉਂਕਿ ਹ.ਸ.ਦ. ਤਾਂ ਮੁਕੰਮਲ ਤੌਰ ਉੱਤੇ ਧਰਤੀ-ਦੋਜ਼ ਹੋ ਵਿਚਰਦਾ ਹੈ। ਪਰੰਪਰਾ ਦੀ ਰਟ ਬੇ-ਮਾਅਨੇ ਹੈ ਕਿਉਂਕਿ ਪਰੰਪਰਾ ਦਾ ਪਹਾੜ ਸਿਧਾਂਤ ਦੀ ਇਕ ਰੱਤੀ ਬਰਾਬਰ ਨਹੀਂ ਤੁਲ ਸਕਦਾ।
ਹ.ਸ.ਦ. ਮੈਨੂੰ ਸ਼ਾਕਤ ਫ਼ਲਸਫ਼ਾ ਨਾ ਸਮਝਣ ਦੇ ਮਿਹਣੇ ਮਾਰਦਾ ਹੈ। ਜੇ ਮੇਰਾ ਮਕਸਦ ਫ਼ਲਸਫ਼ੇ ਦੀ ਵਿਆਖਿਆ ਹੁੰਦਾ ਤਾਂ ਗੂਗਲ ਉੱਤੇ ਚਾਰ ਉਂਗਲਾਂ ਮਾਰ ਕੇ ਜਾਂ ਚਾਰ ਕਿਤਾਬਾਂ ਪੜ੍ਹ ਕੇ ਹ.ਸ.ਦ. ਵਾਂਗ ਹੀ ਲਿਖ ਦਿੰਦਾ। ਮੈਂ ਤਾਂ ਸ਼ਾਕਤ ਮੱਤ ਦੀ ਉਤਪਤੀ ਅਤੇ ਵਿਕਾਸ ਬਾਰੇ ਸੰਖੇਪ ਪ੍ਰਚਲਤ ਵਿਚਾਰ ਦੱਸੇ ਸਨ ਤਾਂ ਕਿ ਗੁਰਬਾਣੀ ਵਿੱਚ ਸਭ ਤੋਂ ਨਖਿੱਧ ਸਮਝੀਆਂ ਜਾਂਦੀਆਂ ਸਾਕਤ ਲਿਖਤਾਂ ਨੂੰ ਮੇਰੇ ਗੁਰਭਾਈ ਪਛਾਣ ਸਕਣ। ਏਧਰਲੇ ਪਾਸੇ ਏਸ ਕਰਮ ਨੂੰ ਸੇਵਾ ਸਮਝਿਆ ਜਾਂਦਾ ਹੈ।
ਮੁਰਦੇ ਖਾਣ, ਗਲਿਆ-ਸੜਿਆ ਮਾਸ ਅਤੇ ਮਲ-ਮੂਤਰ ਸੇਵਨ ਵਿਚ ਵੱਡਾ ਫ਼ਲਸਫ਼ਾ ਲੁਕਿਆ ਹੋਵੇਗਾ ਪਰ ਗੁਰਬਾਣੀ ਅਜਿਹੇ ਕਰਮ ਨੂੰ ਅਣਮਨੁੱਖੀ, ਘਟੀਆ ਸਮਝਦੀ ਹੈ (ਵੇਖੋ ਗੁਰੂ ਗ੍ਰੰਥ ਦੇ ਪੰਨਾ 149 'ਤੇ ਗੁਰੂ ਨਾਨਕ ਦਾ "ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ....." ਵਾਲਾ ਸ਼ਬਦ)। ਅਜਿਹੇ ਫ਼ਲਸਫ਼ੇ ਨੂੰ ਸ਼ਾਇਦ ਅੱਜ ਦੇ ਅਘੋਰੀ ਵੀ ਪ੍ਰਵਾਨ ਨਾ ਕਰਨ। ਹ.ਸ.ਦ. ਦੀ ਅਜਿਹੇ ਫ਼ਲਸਫ਼ੇ ਵਿਚ ਰੁਚੀ ਲਫ਼ਜ਼ੀ ਹੀ ਹੋਵੇ ਤਾਂ ਚੰਗਾ ਹੈ। ਸਿੱਖ ਲਈ ਤਾਂ ਗੁਰੂ ਨੇ ਅੰਮ੍ਰਿਤ ਸ਼ਬਦਾਂ ਸਮੇਤ ਪਵਿੱਤਰ ਕੜਾਹ ਪ੍ਰਸਾਦਿ, ਨੇਕ-ਜਨ ਮਾਤਾ ਖੀਵੀ ਨੇ "ਖੀਰਿ ਘਿਆਲੀ" ਅਤੇ ਮਾਤਾ ਸਾਹਿਬ ਕੌਰ ਨੇ ਪਤਾਸੇ ਬਖ਼ਸ਼ੇ ਹਨ। ਇਸ਼ਨਾਨ ਵੀ ਸਿੱਖੀ ਦਾ ਹਿੱਸਾ ਹੈ।
ਮੈਂ ਕੋਈ ਭਾਸ਼ਾ-ਵਿਗਿਆਨੀ ਨਹੀਂ। ਪਰ ਜੇ ਮੈਨੂੰ ਪਤਾ ਹੁੰਦਾ ਕਿ ਚੰਦਰੀ ਅੱਧਕ ਨੇ ਸਿੱਖ ਸ਼ਕਲ ਵਾਲੇ ਦਾ ਹਿਰਦਾ ਵਲੂੰਧਰ ਕੇ ਰੱਖ ਦੇਣਾ ਹੈ ਤਾਂ ਮੈਂ ਕਦੇ ਨਾ ਲਿਖਦਾ। ਮੈਂ ਪੰਜਾਬੀ ਟਾਈਪ ਨਹੀਂ ਕਰ ਸਕਦਾ ਅਤੇ ਟਾਈਪ ਕਰਨ ਵਾਲੇ ਦੇ ਮਨ ਦੀ ਮੌਜ ਨੂੰ ਧਿਆਨ ਵਿੱਚ ਰੱਖ ਕੇ ਹੀ ਲੇਖਾਂ ਨੂੰ ਪੜ੍ਹਦਾ ਹਾਂ। ਪਰ "ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ...." (ਗੁ. ਗ., ਪੰਨਾ 823) ਦੀ ਰੀਤ ਤਾਂ ਗੁਰਸਿੱਖਾਂ ਦੀ ਨਹੀਂ, ਸਾਕਤਾਂ ਦੀ ਹੈ। ਸ਼ਬਦ ਘੱਟ ਵਰਤਣ ਦੀ ਆਦਤ ਕਾਰਣ ਮੈਂ ਗੁਰਬਾਣੀ ਤੁਕਾਂ ਸੰਕੇਤਕ ਲਿਖਦਾ ਹਾਂ ਵਰਨਾ ਆਈ-ਗੁਰਬਾਣੀ ਤੇ ਗੁਰਬਾਣੀ ਸਰਚਰ ਆਦਿ (Apps) ਮੈਂ ਵੀ ਵਰਤ ਸਕਦਾ ਹਾਂ। ਇੱਕ ਗੱਲੋਂ ਹ.ਸ.ਦ. ਨੇ ਦਰੁਸਤ ਲਿਖਿਆ ਕਿ ਮੈਂ ਗੁਰਸਿੱਖੀ ਤੋਂ ਨਾਵਾਕਫ਼ ਹਾਂ। ਤਾਂਹੀਏਂ ਤਾਂ ਮੈਂ ਸਿੱਖ (ਸਿੱਖਣ ਵਾਲਾ) ਅਖਵਾਉਂਦਾ ਹਾਂ। ਵੈਸੇ ਮੈਂ ਓਸ ਗੁਰੂ ਦਾ ਸਿੱਖ ਹਾਂ ਜਿਸ ਦੇ ਹੁਕਮ ਨਾਲ ਹਰ ਸਿੱਖ ਨੇ ਸੱਤੇ-ਬਲਵੰਡ ਨੂੰ ਟਕਾ ਟਕਾ ਭੇਂਟ ਕੀਤਾ ਸੀ ਪਰ ਜਿਸ ਨੇ ਖ਼ੁਦ ਇਕ ਪੈਸਾ ਬਖ਼ਸ਼ ਕੇ ਆਖਿਆ ਸੀ, 'ਮੈਂ ਤਾਂ ਅਜੇ ਸਿੱਖ ਬਣਨ ਦੀ ਜੱਦੋ-ਜਹਿਦ ਵਿੱਚੋਂ ਨਿਕਲ ਰਿਹਾ ਹਾਂ।'
ਹ.ਸ.ਦ. ਨੇ ਪੂਰਾ ਜ਼ੋਰ ਲਾ ਕੇ ਸ਼ਾਕਤ ਮੱਤ ਦੀ ਕਿਤਾਬ ਵਿੱਚੋਂ ਦੋ ਕਵਿਤਾਵਾਂ ਕੱਢੀਆਂ ਹਨ ਜੋ ਨਿਰੰਕਾਰ ਪ੍ਰਭੂ ਦੀ ਪ੍ਰੋੜ੍ਹਤਾ ਕਰਦੀਆਂ ਹਨ। ਮੈਂ ਸਹਿਜੇ ਹੀ ਇਸੇ ਕਿਤਾਬ ਵਿੱਚੋਂ ਘੱਟੋ-ਘੱਟ 20 ਕਵਿਤਾਵਾਂ ਕੱਢ ਸਕਦਾ ਹਾਂ ਜੋ ਮਹਾਂਕਾਲ ਨੂੰ ਹੀ ਪ੍ਰਭੂ ਦੱਸਦੀਆਂ ਹਨ ਅਤੇ ਨਿਰੰਕਾਰ ਹੋਣ ਦਾ ਸੰਕੇਤ ਵੀ ਕਰਦੀਆਂ ਹਨ। ਗਿਆਨਵਾਨ ਤਾਂ ਪੰਜਾਹ ਵੀ ਕੱਢ ਸਕਦੇ ਹਨ। ਜੇ ਅਸੀਂ ਹਰ ਓਸ ਕ੍ਰਿਤ ਨੂੰ ਗੁਰੂ ਦੀ ਲਿਖੀ ਸਮਝਣ ਲੱਗ ਜਾਈਏ ਜੋ ਨਿਰੰਕਾਰ ਦਾ ਜ਼ਿਕਰ ਕਰਦੀ ਹੈ ਤਾਂ ਹਾਸੋਹੀਣੀ ਸਥਿਤੀ ਬਣ ਜਾਵੇਗੀ। ਜਿਵੇਂ ਹਿੰਦ ਦਾ ਸੰਵਿਧਾਨ ਅਮਰੀਕਾ ਵਿੱਚ ਲਾਗੂ ਨਹੀਂ ਹੋ ਸਕਦਾ ਭਾਵੇਂ ਦੋਨਾਂ ਦੀ ਮੁੱਢਲੀ ਧਾਰਨਾ ਇੱਕੋ ਜਿਹੀ ਹੋਵੇ; ਜਿਵੇਂ ਡੌਕਟਰ ਅੰਬੇਡਕਰ ਨੂੰ ਜੈਫਰਸਨ ਦੀ ਥਾਂਵੇਂ ਅਮਰੀਕੀ ਵਿਧਾਨ ਦਾ ਘਾੜਾ ਨਹੀਂ ਸਾਬਤ ਕੀਤਾ ਜਾ ਸਕਦਾ, ਉਵੇਂ ਨਿਰੰਕਾਰ ਬਾਰੇ ਲਿਖੀ ਹਰ ਸਾਕਤ ਲਿਖਤ ਨੂੰ ਗੁਰੂ-ਲਿਖਤ ਸਾਬਤ ਨਹੀਂ ਕੀਤਾ ਜਾ ਸਕਦਾ: "ਕੂੜੁ ਨ ਪਹੁੰਚੈ ਸਚ ਨੋ ਸਉ ਘਾੜਤ ਘੜੀਐ।" (ਭਾਈ ਗੁਰਦਾਸ ਜੀ)
ਜੇ ਮੇਰੇ ਵਿਚਾਰਾਂ ਕੋਲ ਦੋ ਵਿੱਢ ਵਾਲੇ ਗੱਡੇ ਸ਼ਬਦਾਂ ਦੇ ਭਰੇ ਹੁੰਦੇ ਤਾਂ ਮੈਂ ਵੀ ਸਹਿਜੇ ਹੀ ਹ.ਸ.ਦ. ਵਾਂਗੂੰ 15 ਪੰਨੇ ਕਾਲੇ ਕਰ ਦਿੰਦਾ। ਪਰ ਮੈਂ ਕੁਦਰਤ ਦੀ ਹਰ ਦਾਤ ਨੂੰ ਸੰਕੋਚ ਕੇ ਵਰਤਣ ਦਾ ਹਾਮੀ ਹਾਂ। ਅਪਸ਼ਬਦਾਂ ਦੀ ਮੇਰੇ ਕੋਲ ਮੁਕੰਮਲ ਘਾਟ ਹੈ; ਹ.ਸ.ਦ. ਨੇ ਜੋ ਮੇਰੇ ਲਈ ਵਰਤੇ ਹਨ ਉਹਨਾਂ ਨੂੰ ਆਪਣੇ ਜਾਣ ਕੇ ਆਪਣੇ ਪ੍ਰਤੀ ਅਪਣਾ ਲੈਣ ਤਾਂ ਧੰਨਵਾਦੀ ਹੋਵਾਂਗਾ।
ਅੰਤ ਵਿੱਚ ਹ.ਸ.ਦ. ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਗੁਰਤੇਜ ਸਿੰਘ ਅਗਿਆਨਤਾ ਕਾਰਣ ਉਹਨਾਂ ਲਈ ਨਮੋਸ਼ੀ ਦਾ ਕਾਰਣ ਬਣ ਸਕਦਾ ਹੈ। ਏਸੇ ਅਣਮੰਗੀ ਸਲਾਹ ਦਾ ਉਹ ਜੋ ਸਮਝਣਗੇ ਬਣਾ ਲੈਣਗੇ ਪਰ ਮੈਂ ਧੰਨਵਾਦੀ ਹਾਂ। ਕਈ ਹੋਰ ਰੁਝੇਵੇਂ ਵੀ ਹਨ। ਸਲਾਹਾਂ ਦੇ ਚਲਦੇ ਮੌਸਮ ਵਿੱਚ ਮੈਂ ਵੀ ਇੱਕ ਸਲਾਹ ਹ.ਸ.ਦ. ਨੂੰ ਦੇਣਾ ਫ਼ਰਜ਼ ਸਮਝਦਾ ਹਾਂ। ਜੇ ਹ.ਸ.ਦ. ਅਘੋਰੀ ਫ਼ਲਸਫ਼ੇ ਅਨੁਸਾਰ ਖਾਣ-ਪਾਣ ਵਿੱਚ ਰੁਚੀ ਰੱਖਦਾ ਹੈ ਤਾਂ ਖਾਣੇ ਦੀ ਕਿਸੇ ਸਾਂਝੀ ਮੇਜ਼ ਉੱਤੇ, ਉਹ ਸ਼ਕਲੋਂ ਸਿੱਖ ਹੋਣ ਕਾਰਣ, ਸਾਰੀ ਕੌਮ ਲਈ ਨਮੋਸ਼ੀ ਦਾ ਵੱਡਾ ਕਾਰਣ ਬਣ ਸਕਦਾ ਹੈ। ਸਾਵਧਾਨ ਰਹਿਣਾ ਚਾਹੀਦਾ ਹੈ।
ਜੇ ਸੱਜਣਾਂ-ਮਿੱਤਰਾਂ ਨੇ ਜ਼ਰੂਰੀ ਸਮਝਿਆ ਤਾਂ ਹ.ਸ.ਦ. ਦੇ ਲੇਖ ਦੇ ਹਰ ਪੈਰੇ ਦਾ ਉੱਤਰ ਮੈਂ ਸਮੇਂ ਅਨੁਸਾਰ ਦੇ ਦੇਵਾਂਗਾ। ਅੱਜ ਤਾਂ ਸਿਰਫ਼ ਪੰਜਵੇਂ ਪਾਤਸ਼ਾਹ ਦੇ ਸਦਜੀਵੀ ਸ਼ਬਦਾਂ ਵਿੱਚ, ਏਸ ਮਰਹਲੇ ਉੱਤੇ ਅੰਤ ਹੈ:
“ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ॥
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ॥“ (ਗੁ.ਗ., ਪੰਨਾ 820)
ਨੋਟ: ਇਹ ਲੇਖ 'ਨਿਰੋਲ ਸ਼ਾਕਤ ਮੱਤ ਦੀ ਕਿਤਾਬ ਹੈ ਬਚਿਤ੍ਰ ਨਾਟਕ ਗ੍ਰੰਥ' ਦੇ ਪ੍ਰਤੀਕਰਮ ਵਜੋਂ ਹਰਭਜਨ ਸਿੰਘ ਦੇਹਰਾਦੂਨ ਦੀ ਲਿਖਤ ਦੇ ਜਵਾਬ ਵਜੋਂ 28 ਮਾਰਚ 2017 ਨੂੰ ਫੇਸਬੁੱਕ 'ਤੇ ਛਾਯਾ ਕੀਤਾ ਗਿਆ।

No comments:
Post a Comment