ਪੰਜਾਬ ਧ੍ਰਿਤਰਾਸ਼ਟਰ ਦੀ ਜੱਫੀ ਵਿੱਚ*
ਅੱਜ ਪ੍ਰਚੱਲਤ ਪ੍ਰਮੁੱਖ ਧਰਮਾਂ ਦੀ ਉਤਪਤੀ ਅਤੇ ਵਿਕਾਸ ਵੱਲ ਧਿਆਨ ਧਰ ਕੇ ਵੇਖੀਏ ਤਾਂ ਇਹਨਾਂ ਦੀਆਂ ਕਈ ਸਾਂਝੀਆਂ ਕੜੀਆਂ ਦਿੱਸ ਆਉਂਦੀਆਂ ਹਨ ਜਿਨ੍ਹਾਂ ਨੇ ਇਹਨਾਂ ਦੇ ਸੁਭਾਅ, ਮਨੁੱਖਤਾ ਪ੍ਰਤੀ ਪਹੁੰਚ ਅਤੇ ਧਰਮ ਪ੍ਰਚਾਰ ਦੇ ਤੌਰ ਤਰੀਕਿਆਂ ਉੱਤੇ ਭਰਪੂਰ ਅਸਰ ਪਾਇਆ। ਇਹਨਾਂ ਦੀਆਂ ਇਤਿਹਾਸ ਵਿਚਲੀਆਂ ਪੈੜਾਂ ਖੋਜੀ ਲੋਕਾਂ ਨੂੰ ਇਹਨਾਂ ਦੀਆਂ ਅੰਤਰੀਵ ਭਾਵਨਾਵਾਂ ਬਾਰੇ ਬਹੁਤ ਕੁਝ ਦੱਸ ਦਿੰਦੀਆਂ ਹਨ। ਸਾਰੇ ਸਾਮੀ ਧਰਮ ਪ੍ਰਮਾਤਮਾ ਨੂੰ ਮੁਕੰਮਲ ਰੂਪ ਵਿੱਚ ਜਾਣਨ ਦਾ ਦਾਅਵਾ ਕਰਦੇ ਹਨ। ਮੂਸਾ ਕੋਹਤੂਰ ਉੱਤੇ ਪ੍ਰਮਾਤਮਾ ਦੇ ਸਾਖ਼ਸ਼ਾਤ ਦਰਸ਼ਨ ਕਰਦਾ ਹੈ; ਈਸਾ ਆਪਣੇ-ਆਪ ਨੂੰ ਰੱਬ ਦਾ ਇੱਕੋ-ਇੱਕ ਪੁੱਤਰ ਪ੍ਰਗਟ ਕਰਦਾ ਹੈ ਅਤੇ ਮੁਹਮੰਦ ਵੀ ਓਸ ਦੀ ਦਰਗਾਹ ਵਿੱਚ ਇੱਕ ਵਾਰ ਤੋਂ ਵੱਧ ਪਹੁੰਚ ਕਰਦੇ ਹਨ। ਤਿੰਨੇ ਧਰਮ-ਗੁਰੂ ਪੈਗੰਬਰ ਅਖਵਾਉਂਦੇ ਹਨ ਅਤੇ ਆਪਣੀ ਥਾਂਵੇਂ ਧਰਮ-ਸੰਚਾਲਣ ਲਈ ਪੁਜਾਰੀ ਜਮਾਤਾਂ ਦੀ ਸਿਰਜਨਾ ਕਰਦੇ ਹਨ। ਇਹ ਤਿੰਨੋਂ ਧਰਮ ਕਬੀਲਾ ਸੱਭਿਆਚਾਰ ਦੀ ਦੇਣ ਹਨ ਅਤੇ ਉਸ ਦੇ ਗੁਣਾਂ ਔਗੁਣਾਂ ਨੂੰ ਗ੍ਰਹਿਣ ਕਰਨ ਵਿੱਚ ਖ਼ਾਸ ਦਿਲਚਸਪੀ ਲੈਂਦੇ ਹਨ।
ਅੱਜ ਪ੍ਰਚੱਲਤ ਪ੍ਰਮੁੱਖ ਧਰਮਾਂ ਦੀ ਉਤਪਤੀ ਅਤੇ ਵਿਕਾਸ ਵੱਲ ਧਿਆਨ ਧਰ ਕੇ ਵੇਖੀਏ ਤਾਂ ਇਹਨਾਂ ਦੀਆਂ ਕਈ ਸਾਂਝੀਆਂ ਕੜੀਆਂ ਦਿੱਸ ਆਉਂਦੀਆਂ ਹਨ ਜਿਨ੍ਹਾਂ ਨੇ ਇਹਨਾਂ ਦੇ ਸੁਭਾਅ, ਮਨੁੱਖਤਾ ਪ੍ਰਤੀ ਪਹੁੰਚ ਅਤੇ ਧਰਮ ਪ੍ਰਚਾਰ ਦੇ ਤੌਰ ਤਰੀਕਿਆਂ ਉੱਤੇ ਭਰਪੂਰ ਅਸਰ ਪਾਇਆ। ਇਹਨਾਂ ਦੀਆਂ ਇਤਿਹਾਸ ਵਿਚਲੀਆਂ ਪੈੜਾਂ ਖੋਜੀ ਲੋਕਾਂ ਨੂੰ ਇਹਨਾਂ ਦੀਆਂ ਅੰਤਰੀਵ ਭਾਵਨਾਵਾਂ ਬਾਰੇ ਬਹੁਤ ਕੁਝ ਦੱਸ ਦਿੰਦੀਆਂ ਹਨ। ਸਾਰੇ ਸਾਮੀ ਧਰਮ ਪ੍ਰਮਾਤਮਾ ਨੂੰ ਮੁਕੰਮਲ ਰੂਪ ਵਿੱਚ ਜਾਣਨ ਦਾ ਦਾਅਵਾ ਕਰਦੇ ਹਨ। ਮੂਸਾ ਕੋਹਤੂਰ ਉੱਤੇ ਪ੍ਰਮਾਤਮਾ ਦੇ ਸਾਖ਼ਸ਼ਾਤ ਦਰਸ਼ਨ ਕਰਦਾ ਹੈ; ਈਸਾ ਆਪਣੇ-ਆਪ ਨੂੰ ਰੱਬ ਦਾ ਇੱਕੋ-ਇੱਕ ਪੁੱਤਰ ਪ੍ਰਗਟ ਕਰਦਾ ਹੈ ਅਤੇ ਮੁਹਮੰਦ ਵੀ ਓਸ ਦੀ ਦਰਗਾਹ ਵਿੱਚ ਇੱਕ ਵਾਰ ਤੋਂ ਵੱਧ ਪਹੁੰਚ ਕਰਦੇ ਹਨ। ਤਿੰਨੇ ਧਰਮ-ਗੁਰੂ ਪੈਗੰਬਰ ਅਖਵਾਉਂਦੇ ਹਨ ਅਤੇ ਆਪਣੀ ਥਾਂਵੇਂ ਧਰਮ-ਸੰਚਾਲਣ ਲਈ ਪੁਜਾਰੀ ਜਮਾਤਾਂ ਦੀ ਸਿਰਜਨਾ ਕਰਦੇ ਹਨ। ਇਹ ਤਿੰਨੋਂ ਧਰਮ ਕਬੀਲਾ ਸੱਭਿਆਚਾਰ ਦੀ ਦੇਣ ਹਨ ਅਤੇ ਉਸ ਦੇ ਗੁਣਾਂ ਔਗੁਣਾਂ ਨੂੰ ਗ੍ਰਹਿਣ ਕਰਨ ਵਿੱਚ ਖ਼ਾਸ ਦਿਲਚਸਪੀ ਲੈਂਦੇ ਹਨ।
ਨਵੇਂ ਬਣੇ ਧਾਰਮਿਕ ਕਬੀਲੇ ਦੀ ਸਰਦਾਰੀ, ਉਸ ਦੇ ਬਲ ਵਿੱਚ ਵਾਧਾ ਇਹਨਾਂ ਮਜ਼ਹਬਾਂ ਦਾ ਪ੍ਰਮੁੱਖ
ਟੀਚਾ ਰਿਹਾ ਹੈ। ਅੰਤਮ ਸੱਚ ਦੇ ਮੁਕੰਮਲ ਗਿਆਤਾ ਹੋਣ ਦੇ ਦਾਅਵੇ ਨੇ ਇਹਨਾਂ ਨੂੰ ਹਰ ਹੀਲੇ ਆਪਣੀ
ਸਿਆਸੀ ਸ਼ਕਤੀ ਦਾ ਅਥਾਹ ਵਾਧਾ ਕਰਨ ਲਈ ਪ੍ਰੇਰਿਆ। ਮਨੁੱਖਤਾ ਨਾਲ ਇਹਨਾਂ ਦੇ ਰਿਸ਼ਤੇ ਇਹਨਾਂ
ਧਾਰਨਾਵਾਂ ਉੱਤੇ ਆਧਾਰਤ ਹਨ: ਜਿਨ੍ਹਾਂ ਧਰਮ ਕਬੂਲ ਨਹੀਂ ਕੀਤਾ ਉਹਨਾਂ ਨੂੰ ਤਹਿਤੇਗ ਕਰਨਾ ਪਰਮਸੱਤ
ਦੀ ਸੇਵਾ ਸਮਝਿਆ ਗਿਆ। ਜ਼ਬਰੀ ਧਰਮ ਤਬਦੀਲੀ, 'ਦੂਜਿਆਂ' ਨੂੰ ਗ਼ੁਲਾਮ ਬਣਾਉਣਾ
ਅਤੇ ਉਹਨਾਂ ਦੇ ਸਰਮਾਏ ਉੱਤੇ ਕਬਜ਼ਾ ਕਰਨਾ ਧਾਰਮਿਕ ਫ਼ਰਜ਼ ਮੰਨਿਆ ਗਿਆ। ਯਹੂਦੀ ਸੈਨਾ ਦੀ ਕਤਲੋਗਾਰਤ, ਇਸਲਾਮੀ ਸੇਨਾਵਾਂ ਦਾ ਹਰ ਮੁਲਕ ਵਿੱਚ ਕੀਤਾ ਜਹਾਦ, ਇਸਾਈ ਮੱਤ ਦੇ 'ਕਰੂਸੇਡ' ਸਭ
ਏਸੇ ਭਰਮ ਦੀ ਦੇਣ ਹਨ ਕਿ ਧਰਮ ਦੇ ਵਾਧੇ ਲਈ ਅਣ-ਧਰਮੀਆਂ ਦਾ ਘਾਣ ਉਹਨਾਂ ਦੇ ਪ੍ਰਮੇਸ਼ਰ ਨੂੰ
ਭਾਉਂਦਾ ਹੈ।
ਆਰੀਯਾ ਲੋਕਾਂ ਦੀਆਂ ਵੇਦਾਂ ਵਿੱਚ ਸਾਂਭੀਆਂ
ਪ੍ਰਾਰਥਨਾਵਾਂ ਦੱਸਦੀਆਂ ਹਨ ਕਿ ਉਹਨਾਂ ਦੇ ਅਕੀਦੇ ਅਨੁਸਾਰ ਲੁੱਟ- ਮਾਰ, ਕਤਲੋਗਾਰਤ ਕਰਦੀਆਂ, ਹਿੰਦ ਦੇ ਲੋਕਾਂ ਨੂੰ ਕੜਮਾ ਕਰਕੇ ਗ਼ੁਲਾਮਾ ਕਰਦੀਆਂ ਆਰਿਆਈ ਹੇੜਾਂ
ਦੀ ਅਗਵਾਈ ਇੰਦ੍ਰ ਆਦਿ ਦੇਵਤੇ-ਦੇਵੀਆਂ ਕਰਦੇ ਸਨ ਅਤੇ ਆਰੀਯਾ-ਆਤੰਕ ਨੂੰ ਬਲ ਦਿੰਦੇ ਸਨ। ਏਥੇ ਫ਼ਰਕ
ਸਿਰਫ਼ ਏਨਾ ਸੀ ਕਿ ਅਨਾਰੀਯਾ ਲੋਕਾਂ ਨੂੰ ਜਾਤ-ਪਾਤ, ਵਰਣ-ਵਿਵਸਥਾ ਆਦਿ ਦੀ ਗ਼ੁਲਾਮੀ ਕਬੂਲ ਕਰਨ ਉੱਤੇ ਤਾਣ ਤੋੜਿਆ ਗਿਆ।
ਹੋਰ ਸਭ ਪੱਖਾਂ ਤੋਂ ਇਸ ਏਸ਼ੀਆਈ ਧਰਮ ਦੀ ਪਹੁੰਚ ਸਾਮੀ ਧਰਮਾਂ ਤੋਂ ਰਤਾ ਭਰ ਵੀ ਵੱਖ ਨਹੀਂ ਸੀ।
ਸਗੋਂ ਅੰਤਮ ਲੇਖੇ ਵਜੋਂ ਇਹ ਪਹੁੰਚ ਸਾਮੀ ਧਰਮਾਂ ਨਾਲੋਂ ਕਿਤੇ ਵੱਧ ਕਰੂਰ, ਕੁਰੱਖਤ ਅਤੇ ਵਿਨਾਸ਼ਕਾਰੀ ਹੈ। ਸਾਮੀ ਧਰਮਾਂ ਦਾ 'ਪਰਾਇਆਂ' ਨਾਲ ਵਿਰੋਧ ਉਹਨਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਉਪਰੰਤ ਖ਼ਤਮ
ਹੋ ਜਾਂਦਾ ਸੀ; ਸਮਾਂ ਪਾ ਕੇ ਵਿਤਕਰੇ
ਦੀਆਂ ਵਿੱਥਾਂ ਵੀ ਮਿਟ ਜਾਂਦੀਆਂ ਸਨ। ਪਰ ਆਰੀਆ ਧਰਮ ਦਾ ਵਿਰੋਧ ਜਾਤ-ਪਾਤ, ਵਰਣ ਵਿਵਸਥਾ ਦੀ ਸਦੀਵੀ, ਪੱਕੀ-ਪੀਢੀ ਦਾਸਤਾ ਵਿੱਚ ਬਦਲ ਗਿਆ। ਨਫ਼ਰਤ ਹੋਰ ਡੂੰਘੀ ਹੋ ਗਈ
ਅਤੇ ਸੁੱਚ-ਭਿੱਟ, ਛੂਤ-ਅਛੂਤ ਵਰਗੇ
ਮਨੁੱਖਤਾ ਮਾਰੂ ਸੰਕਲਪਾਂ ਵਿੱਚ ਵੱਟ ਗਈ।
ਮਨੁੱਖੀ ਸਮਾਜ ਵਿੱਚ ਪਈਆਂ ਵਿਤਕਰਿਆਂ ਦੀਆਂ ਵੰਡੀਆਂ
ਨੂੰ ਮੇਟਣ ਲਈ ਸੰਸਾਰ ਨੇ ਆਪਣੇ ਕੱਦ ਤੋਂ ਵੱਡੇ ਸਿਰਕੱਢ ਚੰਦ ਮਨੁੱਖਾਂ ਨੂੰ ਜਨਮ ਦਿੱਤਾ ਜਿਨ੍ਹਾਂ
ਵਿੱਚ ਮਹਾਤਮਾ ਬੁੱਧ ਦਾ ਵੱਡਾ ਨਾਂਅ ਹੈ। ਕੁਛ ਆਰਜ਼ੀ ਪ੍ਰਾਪਤੀਆਂ ਵੀ ਹੋਈਆਂ ਪਰ ਅੰਤ ਪਰਨਾਲਾ ਓਥੇ
ਦਾ ਓਥੇ ਹੀ ਰਹਿ ਗਿਆ। ਹਨੇਰਾ ਚੁਫ਼ੇਰੇ ਪਸਰਿਆ ਰਿਹਾ। ਆਖ਼ਰ 'ਆਪ ਨਿਰੰਕਾਰ' ਨੇ ਆਪਣੀ ਰਚਨਾ ਨੂੰ ਸੰਭਾਲਣ ਲਈ ਗੁਰੂ ਨਾਨਕ ਦੇ ਰਿਦੇ ਆਪਣਾ ਪ੍ਰਕਾਸ਼ ਕੀਤਾ ਅਤੇ ਜਗਤ
ਜਲੰਦੇ ਨੂੰ ਸਦਾ-ਕਾਲ ਰੱਖਣ ਲਈ ਮਹਾਂ ਸੰਗਰਾਮ ਦਾ ਸਿੰਘਨਾਦ ਗੁਰਬਾਣੀ ਰਾਹੀਂ ਕੀਤਾ।
ਜਿਨ੍ਹਾਂ-ਜਿਨ੍ਹਾਂ ਨੇ ਸੁਣਿਆ, ਵੇਖਿਆ, ਉਸ ਦੇ ਰਾਹ ਦੇ ਪੰਥੀ ਬਣੇ ਅਤੇ ਦੀਨ-ਦੁਨੀ ਦੇ ਮਾਲਕ ਉੱਤੇ ਅਕੀਦਾ ਲਿਆਂਦਾ, ਉਹ ਸਾਰੇ ਸੰਸਾਰੀ ਬੰਧਨਾਂ ਤੋਂ ਮੁਕਤ ਹੋ ਗਏ। ਊਚ-ਨੀਚ
ਦੇ ਵਿਤਕਰੇ ਮਿਟ ਗਏ। ਸਭ ਸਾਂਝੇ ਬਾਟੇ ਦੇ ਆਤਮਕ ਇਸ਼ਨਾਨ ਤੋਂ ਬਾਅਦ ਇੱਕ ਜਾਨ ਹੋ ਕੇ, ਕਰਮਯੋਗੀ ਬਣ ਸੰਸਾਰ ਉੱਤੇ ਦੁਬਾਰਾ ਜਨਮੇ। ਅਕਾਲ ਪੁਰਖ ਨੂੰ ਉਹਨਾਂ ਨੇ 'ਪ੍ਰਿਤਪਾਲਕ ਨਾਇਕ ਖਸਮ' ਜਾਣਿਆ, ਉਸ
ਦੇ ਸੱਚ, ਨਿਆਂ ਨੂੰ ਧਾਰਣ ਕਰ ਕੇ
ਨਿਰਵੈਰ ਹੋ ਗਏ। 'ਸਦ ਮਿਹਰਵਾਨ'
ਨੂੰ ਉਹਨਾਂ ਮਨ ਵਿੱਚ ਵਸਾਇਆ ਅਤੇ ਇਤਿਹਾਸ ਦੇ
ਪੰਨਿਆਂ ਨੂੰ ਉਸ ਦੇ ਰੰਗ ਵਿੱਚ ਰੰਗਣ ਲਈ ਉਹਨਾਂ ਨੇ ਸਫ਼ਲ ਯਤਨ
ਕੀਤਾ। ਸੰਗਤਾਂ ਜੁੜਨ
ਲੱਗੀਆਂ, ਪੰਗਤਾਂ ਸਜਣ ਲੱਗੀਆਂ।
ਸਹਿਜੇ-ਸਹਿਜੇ ਸਾਖ਼ਸ਼ਤ ਅਕਾਲ ਪੁਰਖ ਦੀਆਂ ਪੈੜਾਂ ਇਤਿਹਾਸਕ ਪਾਤਰਾਂ ਦੇ ਜਿਹਨ ਵਿੱਚ ਦਰਸ਼ਨ ਦੇਣ
ਲੱਗੀਆਂ।
ਇਸ ਨਵੇਂ ਆਰੰਭ ਨੂੰ ਅਜੇ ਦੋ ਸਦੀਆਂ ਹੀ ਬੀਤੀਆਂ ਸਨ ਕਿ
ਯੂਰਪ ਦੀ ਸੋਚ ਵਿੱਚ ਵੀ ਏਸ ਦੀਆਂ ਕਨਸੋਆਂ ਅੰਗੜਾਈਆਂ ਲੈਣ ਲੱਗੀਆਂ। ਅਮਰੀਕਨ ਸੂਬੇ ਦੀ ਵਿਧਾਨ
ਸਭਾ ਵਿੱਚ ਖੜ੍ਹਾ ਪੈਟਰਿਕ ਹੈਨਰੀ 1775
ਵਿੱਚ ਆਖ ਰਿਹਾ ਸੀ, 'ਬਾਕੀ ਲੋਕਾਂ ਦਾ
ਪਤਾ ਨਹੀਂ ਕੀ ਮੰਗਣਗੇ, ਮੈਨੂੰ ਤਾਂ
ਤੂੰ ਆਜ਼ਾਦੀ ਦੇ ਜਾਂ ਮੌਤ।' ਪਰ ਇਸ ਤੋਂ
ਪੂਰੀ ਇੱਕ ਸਦੀ ਪਹਿਲਾਂ ਚਾਂਦਨੀ ਚੌਂਕ ਦਾ ਸੂਰਜ, ਨੌਵਾਂ ਨਾਨਕ, ਸ੍ਰਿਸ਼ਟੀ ਦੀ ਪਤ
ਦਾ ਰਾਖਾ (''ਸਗਲ ਸ੍ਰਿਸ਼ਟ ਪੈ ਢਾਪੀ
ਚਾਦਰ'') ਯੁੱਗ-ਪਲਟਾਊ ਸਮਾਧੀ ਵਿੱਚ
ਬਿਰਾਜਮਾਨ ਹੋ ਕੇ ਗ਼ੁਲਾਮੀ ਦੇ ਦਾਗਾਂ ਨੂੰ ਆਪਣੇ ਲਹੂ ਨਾਲ ਧੋ ਰਿਹਾ ਸੀ।
ਯੂਰਪ ਨੇ ਕਈ ਯਤਨ ਕੀਤੇ, ਕਲਮਾਂ ਘਸਾਈਆਂ, ਲਹੂ ਵੀਟੇ, ਫਲਸਫੇ ਘੜੇ,
ਇੰਨਕਨਾਬ ਲਿਆਂਦੇ ਪਰ ਆਜ਼ਾਦੀ ਅਤੇ ਅਣਖ ਨੂੰ ਧਰਮ
ਦਾ ਮੇਲੀ ਨਾ ਬਣਾ ਸਕੇ। ਇਸ ਲਈ ਉਸ ਨੇ ਧਰਮ ਅਤੇ ਸਿਆਸਤ ਦੇ ਖੇਤਰ ਵੰਡ ਲਏ, ਸ੍ਰਿਸ਼ਟੀ ਨੂੰ, ਮਾਨਸਿਕਤਾ ਨੂੰ ਵੰਡਣ ਤਾਂਈ ਗੱਲ ਪਹੁੰਚੀ। ਕਿਉਂਕਿ ਉਸ ਦੀ ਸੋਚ
ਇਮਾਨਦਾਰਨਾ ਸੀ, ਉਸ ਨੂੰ ਧਰਮ
ਨਿਰਪੱਖਤਾ, ਮਨੁੱਖੀ ਅਧਿਕਾਰਾਂ ਦਾ ਰਾਹ
ਲੱਭਿਆ। ਧਰਮ ਨੂੰ ਲਾਂਭੇ ਰੱਖ ਕੇ ਸਾਂਝੇ ਕਾਇਦੇ ਕਾਨੂੰਨ ਬਣੇ ਜਿਨ੍ਹਾਂ ਨੇ ਰੂਹ ਨੂੰ ਹੁਲਾਰਾ
ਦਿੱਤਾ, ਕਿਸੇ ਹੱਦ ਤੱਕ ਮਾਨਵਤਾ ਨੂੰ
ਨਵਿਆਇਆ। ਯੂਰਪ ਆਪਣੀ 'ਨਵੀਂ' ਲੱਭਤ ਨੂੰ ਪ੍ਰਪੱਕ ਕਰਦਾ ਅੱਜ (ਨਵੰਬਰ 2013 ਨੂੰ) ਖ਼ਾਲਸਾ ਪੰਥ ਦੇ ਸਾਢੇ ਪੰਜ ਸਦੀਆਂ ਕਮਾਏ
ਸੰਕਲਪਾਂ ਦੇ ਕਾਫੀ ਨੇੜੇ ਪਹੁੰਚ ਚੁੱਕਿਆ ਹੈ। ਕੇਵਲ ਗੁਰੂ ਨਾਨਕ ਦਾ ਪ੍ਰਕਾਸ਼ ਉਸ ਦੀ ਸਮੂਹਕ ਚੇਤਨਾ
ਵਿੱਚ ਹੋਣ ਨਾਲ ਰਹਿੰਦੀਆਂ ਦੂਰੀਆਂ ਵੀ ਮਿਟ ਜਾਣਗੀਆਂ।
ਹਿੰਦ ਨੇ ਨਾ ਤਥਾਗਤ ਦੀ ਸੁਣੀ ਨਾ ਗੁਰੂ ਨਾਨਕ ਦੀ ਸੁਣੀ।
ਆਪਣੀ ਚਾਲੇ ਮਸਤ, ਗ਼ੁਲਾਮੀ ਨੂੰ ਗਲ਼ ਲਾ
ਕੇ ਆਪਣੇ ਸੰਗਲਾਂ ਨੂੰ ਪਲੋਸਦਾ, ਨਿਹਾਰਦਾ
ਰਿਹਾ। ਅੰਗਰੇਜ਼ ਜਾਣ ਲੱਗਿਆ ਤਾਂ ਇਸ ਨੂੰ ਆਜ਼ਾਦ ਮੁਲਕਾਂ ਦੇ ਭਾਈਚਾਰੇ ਵਿੱਚ ਆਪਣਾ-ਆਪ ਬੌਣਾ-ਬੌਣਾ
ਜਾਪਣ ਲੱਗਾ। ਇਸ ਨੇ ਆਪਣੀ ਜ਼ਾਲਮ ਰੂਹ ਉੱਤੇ ਇਨਸਾਨੀਅਤ ਦੀ ਚਿੱਟੀ ਚਾਦਰ ਨਵੇਂ ਸੰਵਿਧਾਨ ਦੇ ਰੂਪ
ਵਿੱਚ ਤਾਣ ਲਈ; ਫਿਤਰਤਾਂ ਨਾ ਬਦਲੀਆਂ।
ਨਵੇਂ ਸੰਵਿਧਾਨ ਵਿੱਚ ਗ਼ੁਲਾਮੀ ਵੱਲ ਨੂੰ ਲੈ ਜਾਂਦੀਆਂ ਚੋਰ-ਮੋਰੀਆਂ (ਧਾਰਾ 25 ਆਦਿ) ਰੱਖੀਆਂ ਗਈਆਂ। ਚੋਗਿਆਂ, ਬੁਰਕਿਆਂ, ਤਿਲਕਾਂ ਉਹਲੇ ਛੁਰੀਆਂ ਚਲਦੀਆਂ ਰਹੀਆਂ। ਊਚ-ਨੀਚ, ਭਿੱਟ-ਸੁੱਚ, ਨਫ਼ਰਤ ਵੀ ਕਾਇਮ ਰਹੀ ਅਤੇ ਮਨੁੱਖਤਾ ਦੇ ਵੱਡੇ ਹਿੱਸੇ ਨੂੰ ਫ਼ੌਜਾਂ
ਦੇ ਬਲਬੂਤੇ ਗ਼ੁ²ਲਾਮ ਰੱਖਣ ਦੀ ਹਵਸ ਵੀ।
ਜਿਉਂ-ਜਿਉਂ ਸ੍ਵੈ-ਭਰੋਸਾ ਵਧਦਾ ਗਿਆ, ਜ਼ਾਲਮ-ਅੰਦਾਜ਼
ਹੋਰ ਪੱਕੇ-ਪੀਢੇ ਹੁੰਦੇ ਗਏ। ਨਵੇਂ ਸੰਵਿਧਾਨ ਦੇ ਓਟ-ਆਸਰੇ ਆਜ਼ਾਦੀ ਦਾ ਨਿੱਘ ਮਾਨਣ ਦੀ ਤਿੱਖੀ ਚਾਹ
ਰੱਖਣ ਵਾਲੇ, ਨਿਰੰਤਰ ਚਾਨਣ ਦੀਆਂ
ਕਿਰਨਾਂ ਵੱਲ ਖਿੱਚੇ ਚਲੇ ਆਉਂਦੇ ਲੋਕ-ਸਮੂਹਾਂ ਦੀ ਪਛਾਣ ਕੀਤੀ ਗਈ। ਅਜਿਹਿਆਂ ਨੂੰ ਸਦੀਵੀ ਜਕੜ ਕੇ
ਪੁਰਾਣੀ ਦਾਸਤਾ ਨੂੰ ਪ੍ਰਪੱਕ ਕਰਨ ਦੇ ਕਾਲੇ ਕਾਨੂੰਨੀ ਵਸੀਲੇ ਘੜੇ ਗਏ। ਸੌ-ਸੌ ਸਿਰਾਂ ਵਾਲੇ ਅਜਗਰ
ਦੈਵੀ ਸੰਕਲਪਾਂ ਉੱਤੇ ਜ਼ਹਿਰ ਉੱਗਲਣ ਲੱਗੇ।
ਪੁਰਾਣੇ ਸਮਿਆਂ ਵਿੱਚ ਲੁੱਟ-ਖਸੁੱਟ ਅਤੇ ਸੋਸ਼ਣ ਨੂੰ
ਸਥਾਈ ਬਨਾਉਣ ਲਈ ਦਾਨਵਾਂ, ਰਾਖਸ਼ਸਾਂ ਦੇ
ਸੰਕਲਪ ਕੰਮ ਆਏ ਸਨ। ਚੰਗੇ ਸਦਗੁਣ ਭਰਪੂਰ ਮਨੁੱਖਾਂ ਨੂੰ ਬਰਬਾਦ ਕਰਨ ਵਿੱਚ ਉਹਨਾਂ ਭਰਪੂਰ ਮਦਦ
ਕੀਤੀ ਸੀ। ਹੁਣ ਸਮੇਂ ਦੀ ਲੋੜ ਅਨੁਸਾਰ ਦੇਸ਼ ਦੀ 'ਏਕਤਾ-ਅਖੰਡਤਾ' ਦਾ ਝੂਠਾ
ਨਾਅਰਾ ਉਹਨਾਂ ਬੁਲੰਦ ਕੀਤਾ ਜਿਨ੍ਹਾਂ ਦੀ ਬੇਸਬਰੀ, ਅਤੇ ਹੀਣ-ਭਾਵਨਾ ਨੇ ਦੇਸ਼ ਨੂੰ ਕਈ ਟੁਕੜਿਆਂ ਵਿੱਚ ਅਤਿ ਨਿਰਦੈਤਾ
ਨਾਲ ਵੰਡਿਆ ਸੀ। ਇਸ ਚੌਖਟੇ ਵਿੱਚ ਖ਼ਾਸ ਤੌਰ ਉੱਤੇ ਸਿੱਖਾਂ ਨੂੰ ''ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ'' ਵਿੱਚ ਯਕੀਨ ਰੱਖਣ ਬਦਲੇ ਨਰੜਿਆ ਗਿਆ। ਗੁਰੂ
ਗ੍ਰੰਥ-ਗੁਰੂ ਪੰਥ ਦੀ ਗੁਰਿਆਈ, ਅੰਮ੍ਰਿਤ
ਦੀ ਰਹਿਤ, ਖ਼ਾਲਸਾ ਸਰੂਪ ਅਤੇ ਦਸ਼ਮੇਸ਼ ਦੀ
ਪਰਮ-ਪਾਕ ਛਬੀ- ਜੋ ਹਰ ਪੱਖੋਂ ਹਿੰਦ ਦਾ ਧਰਵਾਸ ਸਦੀਆਂ ਰਹੇ, ਜੋ ਮਨੁੱਖਤਾ ਦੇ ਧਰਵਾਸ ਦਾ ਦਰਜਾ ਰੱਖਦੇ ਹਨ- ਇੱਕਦਮ ਦੁਸ਼ਮਣ
ਸੰਕਲਪ ਗਰਦਾਨੇ ਗਏ। ਇਹਨਾਂ ਨੂੰ ਮਲੀਆਮੇਟ ਕਰਨ ਲਈ ਕਈ ਗੁੱਝੇ ਅਤੇ ਕਈ ਪ੍ਰਤੱਖ ਪੈਂਤੜੇ ਸਿਰਜੇ
ਗਏ।
ਹਿੰਦ ਵਿੱਚ 'ਮਨੁੱਖੀ ਅਧਿਕਾਰ' ਸੰਕਲਪ ਬੋਡੇ ਹਨ; ਭਰਮਾਊ,
ਗੁੰਮਰਾਹਕੁੰਨ ਹਨ। ਅਸਲ ਲੜਾਈ ਉਸ ਹੈਂਕੜ ਭਰਪੂਰ
ਮਾਨਸਿਕਤਾ ਨਾਲ ਹੈ ਜੋ ਸਰਬ ਸੰਸਾਰ ਪ੍ਰਵਾਣਿਤ ਨਵੀਨਤਮ ਮਨੁੱਖ ਪੱਖੀ ਸੰਕਲਪਾਂ ਨੂੰ ਪੁੱਠਾ ਗੇੜਾ
ਦੇ ਕੇ ਸਦਾ ਲਈ ਆਪਣੇ ਹਨੇਰੇ ਦੀ ਡਰੂ ਸਰਦਾਰੀ ਕਾਇਮ ਕਰਨਾ ਚਾਹੁੰਦੀ ਹੈ। ਇਹ 'ਮਨੁੱਖੀ ਅਧਿਕਾਰਾਂ' ਤੋਂ ਪਰ੍ਹੇ ਦੀ ਪਹੁੰਚ ਹੈ, ਮਨੁੱਖ ਦੇ ਚਾਰ ਪੈਰਾਂ ਉੱਤੇ ਚੱਲਣ ਵਾਲੇ ਸਮੇਂ ਦੀ ਸੋਚ ਹੈ ਜੋ
ਸੱਚ ਲਈ ਜੂਝਦਿਆਂ ਨੂੰ 'ਗ਼ੁਲਾਮੀ ਜਾਂ
ਮੌਤ' ਦਾ ਪੈਗ਼ਾਮ ਸੁਣਾਉਂਦੀ ਹੈ। ਘੱਟ
ਗਿਣਤੀਆਂ ਤੇ ਬਾਕੀ ਕੌਮਾਂ ਇਸ ਸੋਚ ਦੀ ਮਾਰ ਹੇਠ ਹਨ। ਇਸ ਤੋਂ ਫ਼ਾਇਦਾ ਉਠਾਉਣ ਵਾਲੇ ਚਾਕਰ,
ਜਿਨ੍ਹਾਂ ਦਾ ਕਸਬ ਖ਼ੂਨ ਵਗਾਉਣਾ ਹੈ, ਜੂਠੇ ਟੁੱਕਰਾਂ ਦੀ ਆਸ ਵਿੱਚ ਨਹੁੰਦਰਾਂ ਤਿੱਖੀਆਂ ਕਰ
ਰਹੇ ਹਨ।
ਗੁਰੂ ਨਾਨਕ ਦਸਮੇਸ਼ ਨੇ ਪੈਂਡੇ ਮਾਰੇ, ਸਰਬ ਸੁਖਦਾਈ ਸੰਕਲਪ ਪਾਵਨ ਬਾਣੀ ਰਾਹੀਂ ਉਭਾਰੇ,
ਸੱਚੇ ਦੇ ਅਦੇਸ਼ਾਂ ਤੋਂ ਪਰਦੇ ਚੁੱਕੇ, ਕੂੜ ਦੀਆਂ ਪਾਲਾਂ ਤੋੜੀਆਂ, ਤਵੀਆਂ ਉੱਤੇ ਬੈਠੇ, ਤੇਗਾਂ ਵਾਹੀਆਂ, ਸਿਰ ਕਲਮ ਕਰਵਾਏ, ਸਰਬੰਸ ਵਾਰੇ
ਪਰ ਜਾਤ-ਪਾਤੀ ਮਾਨਸਿਕਤਾ ਨੂੰ ਟੁੰਬ ਨਾ ਸਕੇ। ਉਸ ਦੇ ਧਾਰਨੀ ਤਾਂ ਪੰਗਤ ਤੋਂ ਪਰ੍ਹੇ ਹੋ ਕੇ ਉੱਚ
ਵਰਗੀ ਅੰਮ੍ਰਿਤ ਦੀ ਢੁੱਚਰ ਡਾਹੁੰਦੇ ਰਹੇ। ਜੇ ਸਾਥ ਦਿੱਤਾ ਤਾਂ ਮਰਾਸੀਆਂ, ਨਾਈਆਂ, ਛੀਬਿਆਂ, ਚੰਡਾਲਾਂ, ਚੂਹੜੇ, ਚਮਾਰਾਂ, ਜੱਟਾਂ ਨੇ ਜੋ
ਸਹਿਜੇ-ਸਹਿਜੇ ਇਸਲਾਮ ਅਪਨਾਉਣ ਦੇ ਕਈ ਪੈਂਡੇ ਤਹਿ ਕਰ ਚੁੱਕੇ ਸਨ। ਇਹ ਲੋਕ ਬੁਝੇ ਮਨ ਨਾਲ 'ਅਧ-ਮੁਸਲੰਮੇ' ਬਣੇ ਹੋਏ ਸਨ। ਇਹਨਾਂ ਨੇ ਸਾਹਿਬਾਂ ਦੇ ਪਰਮ-ਪਾਕ ਬਚਨ ਸੁਣ ਕੇ,
ਨਿਰਮਲ ਕਰਨੀ ਵੇਖ ਕੇ ਉਹਨਾਂ ਦੇ ਅਥਾਹ ਦਰਦ ਨੂੰ
ਪਛਾਣਿਆ ਅਤੇ ਮੋੜਾ ਕੱਟ ਕੇ ਹਮ-ਰਕਾਬ ਆ ਬਣੇ।
ਆਗਾਜ਼ ਹੋਇਆ ਉਹਨਾਂ ਸਿਰਲੱਥ ਸੂਰਮਿਆਂ ਦਾ ਜਿਨ੍ਹਾਂ ਦੀਨਾ ਦੀ ਰੱਖਿਆ ਲਈ ਰਣਖੇਤ ਆ
ਮੱਲਿਆ। ਇਹ ਪੁਰਜਾ-ਪੁਰਜਾ ਕੱਟ ਮਰੇ ਪਰ ਹੱਥ ਸਿਂਧਾਉਰਾ ਲੈ ਕੇ ਪੈਰ ਪਿਛਾਂਹ ਨਾ ਪਾਇਆ।
ਇਹ ਸਾਹਿਬਾਂ ਦੇ ਸਾਥੀ, ਅੰਗ-ਰੱਖਿਅਕ, ਪ੍ਰਚਾਰਕ ਅਤੇ ਫ਼ੌਜੀ ਸਿਪਾਹੀ ਬਣੇ। ਸਮੇਂ ਅਨੁਸਾਰ ਕਦੇ ਇਹਨਾਂ ਰਬਾਬ ਲੈ ਕੇ ਕੀਰਤਨ ਕੀਤਾ,
ਵਿਦੇਸ਼ਾਂ ਦੇ ਦੁੱਖ ਝੱਲੇ ਅਤੇ ਆਖ਼ਰ ਜਿਗ੍ਹਾ
ਤੋੜੇ ਕਲਗ਼ੀਆਂ ਸਜਾ ਕੇ ਸੀਸ ਭੇਟ ਕਰਨ ਲਈ ਸੱਚੇ ਦੇ ਆਪਣੇ ਸਿੰਘਾਸਣ ਉੱਤੇ ਆ ਬਿਰਾਜਮਾਨ ਹੋਏ। ਇਹ
ਉਹ 'ਕੀੜੇ' ਸਨ ਜਿਨ੍ਹਾਂ ਦੀ ਹੋਂਦ ਤੋਂ ਪਹਿਲਾ ਇਤਿਹਾਸ ਨਾਵਾਕਫ਼ ਹੈ ਪਰ ਬਾਅਦ
ਦਾ ਇਹਨਾਂ ਨੂੰ, 'ਲਸ਼ਕਰ ਸਵਾਹ'
ਕਰਦਿਆਂ ਨੂੰ, ਤਖ਼ਤਾਂ ਤੱਕ ਅੱਪੜਦੇ ਵੇਖਦਾ ਹੈ। ਜੇ ਗੁਰੂ ਗ੍ਰੰਥ ਦੀ ਨਿਰਮਲ ਸੋਚ,
ਪੰਜਾਬੀ ਬੋਲੀ, ਗੁਰਮੁਖੀ ਅੱਖਰ, ਅੰਮ੍ਰਿਤ ਵਰਤਾਉਂਦੀ ਰਹਿਤ, ਗੁਰਮੁਖੀ
ਸਰੂਪ ਨੂੰ ਕਾਇਮ ਰੱਖਣਾ ਹੈ ਤਾਂ ਨਾਨਕ ਦਸਮੇਸ਼ ਦੇ ਸਾਧੇ ਰਾਹ ਚੱਲਣਾ ਅੱਜ ਨਿਹਾਇਤ ਜ਼ਰੂਰੀ ਹੋ ਗਿਆ
ਹੈ।
ਇਸ ਰਾਹ ਦੀ ਦੱਸ ਕਿਸੇ ਨੇ ਅੰਬੇਡਕਰ ਨੂੰ ਵੀ ਪਾਈ ਸੀ
ਅਤੇ ਉਹ ਇਸ ਨੂੰ ਮੁਕਤੀ ਦਾ ਇੱਕੋ-ਇੱਕ ਰਾਹ ਵੀ ਸਮਝਦਾ ਸੀ (ઑઑ(''Annihilation of
Caste[[)) ਪਰ ਸਿਆਸਤ ਨੇ ਉਸ ਨੂੰ ਨਿਹੱਥਲ,
ਬੇਵੱਸ ਕਰ ਦਿੱਤਾ ਸੀ। ਉਹ ਮੁਕਤੀ ਦੀ ਜਰਨੈਲੀ
ਸੜਕ ਨੂੰ ਛੱਡ ਕੇ ਹੋਰਨਾਂ ਬਿਖੜੇ ਰਾਹਾਂ ਉੱਤੇ ਤੁਰ ਗਿਆ ਸੀ। ਉਸ ਦੀ ਵਲੂੰਧਰੀ ਉੱਮਤ ਅੱਜ ਫ਼ੇਰ
ਨਵੇਂ ਪੈਂਡੇ ਤੈਅ ਕਰਨ ਦਾ ਤਹੱਈਆ ਕਰਦੀ ਜਾਪਦੀ ਹੈ। ਉਹ ਵਿਦਵਾਨ, ਸੰਜਮੀਂ ਰਾਵਣ ਨੂੰ ਅਪਣਾ ਕੇ ਉਸ ਦਾ ਸ਼ਹੀਦੀ ਦਿਨ ਮਨਾਉਣ ਦੇ ਚਾਅ
ਪਾਲ ਰਹੀ ਹੈ। ਉਸ ਦੀ ਜਾਗਰੂਕ ਉੱਮਤ 'ਗਉ
ਮਾਸ ਸੇਵਨ ਮੇਲੇ' ਲਗਾਉਣ ਦੀ ਤਾਂਘ
ਪਾਲਦੀ ਹੋਈ ਮਹਿਸ਼ਾਸੁਰ, ਸ਼ੰਭੂਕ ਦੀਆਂ
ਸ਼ਹਾਦਤਾਂ ਨੂੰ ਨਮਸਕਾਰ ਕਰਨ ਦਾ ਮਨ ਬਣਾਈ ਫਿਰਦੀ ਹੈ। ਮੰਨ ਲੈਂਦੇ ਹਾਂ ਕਿ ਕਿਸੇ ਦੀ ਚੁੱਕ ਨੇ
ਇਹਨਾਂ ਕੋਲੋਂ ਸਿੱਖ ਕਤਲੇਆਮ ਵਰਗੇ ਕਈ ਕੁਕਰਮ ਕਰਵਾਏ ਹਨ। ਅੱਜ ਇਹਨਾਂ ਦਾ ਉਹ ਸਰੂਪ ਕਾਇਮ ਨਹੀਂ-
ਝਾਰਖੰਡ ਵਿੱਚ ਇਹ ਪੁਰਾਤਨ ਸਿੰਘਾਂ ਦੇ ਕਾਰਨਾਮਿਆਂ ਨੂੰ ਮੂਰਤੀਮਾਨ ਕਰਦੇ ਵਖਾਈ ਦੇ ਰਹੇ ਹਨ।
ਇਹਨਾਂ ਦੀ ਦਹਸਦੀਆਂ ਤੋਂ ਬੇਚੈਨ ਆਤਮਾ ਨੂੰ ਆਖ਼ਰ ਅਜੀਤ, ਜੁਝਾਰ ਬਣ ਕੇ ਦਸਮੇਸ਼ ਦੇ ਵਿਸ਼ਾਲ ਸੀਨੇ ਨਾਲ ਲੱਗ ਕੇ ਹੀ ਸਦੀਵੀ
ਸਕੂਨ ਮਿਲਣਾ ਹੈ।
ਨਵੰਬਰ 2013 ਵਿੱਚ ਯੂਰਪ ਦੀ ਪਾਰਲਾਮੈਂਟ ਨੇ ਭਰਪੂਰ ਵਿਚਾਰ
ਵਟਾਂਦਰੇ ਤੋਂ ਬਾਅਦ ਵੱਡੀ ਬਹੁਮਤ ਨਾਲ ਮਤਾ ਕੀਤਾ ਹੈ ਕਿ ਸਮਾਜਿਕ-ਧਾਰਮਿਕ ਖੇਤਰ ਵਿੱਚ ਜੜ੍ਹਾਂ
ਰੱਖਣ ਵਾਲੀ ਜਾਤ-ਪਾਤੀ ਵਿਵਸਥਾ ਉਹਨਾਂ ਮੱਦਾਂ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਆਧਾਰ
ਉੱਤੇ, ਕਬੀਲਿਆਂ, ਨਸਲ, ਵੰਸ਼, ਧਰਮ, ਲਿੰਗ ਆਦਿ ਦੀ ਬਿਨਾ ਉੱਤੇ ਮਨੁੱਖਾਂ ਨਾਲ ਵਿਤਕਰੇ
ਹੁੰਦੇ ਆਏ ਹਨ। ਇਉਂ ਉਹਨਾਂ ਜਾਤਪਾਤ ਵਰਤਾਰੇ ਵਿਰੁੱਧ ਐਲਾਨੇ ਜੰਗ ਕੀਤਾ ਹੈ। ਹੁਣ ਹਿੰਦ ਦੇ
ਦਲਿਤਾਂ ਨੂੰ ਆਪਣੀ ਜ਼ੁਬਾਨ ਅਤੇ ਹਿੰਮਤ ਵਾਪਸ ਮਿਲੇਗੀ। ਉਹ ਆਪਣੇ-ਆਪ ਨੂੰ ਗ਼ੈਰ-ਹਿੰਦੂ ਦਸ ਕੇ
ਹਿੰਦੂ ਗਲਬੇ ਹੇਠੋਂ ਨਿਕਲ ਆਪਣੀ ਪੱਤ ਹਾਸਲ ਕਰਨ ਦੇ ਨਵੇਂ ਰਾਹ ਲੱਭਣਗੇ।
'ਮਨੁੱਖੀ ਅਧਿਕਾਰ ਦਿਵਸ' ਮਨਾਉਣ ਦੀਆਂ ਰਸਮਾਂ ਵੀ ਪੂਰੀਆਂ ਕਰੋ, ਹਰ ਹੀਲੇ ਸੰਸਾਰ ਨੂੰ ਆਪਣਾ ਹਾਲ ਦੱਸੋ ਲੇਕਿਨ ਸੱਚੇ ਸਾਹਿਬ ਦੀ ਕਰਨੀ
ਅਤੇ ਉਪਦੇਸ਼ ਨੂੰ ਸਭ ਦੀ ਮੁਕਤੀ ਦਾ ਇੱਕੋ-ਇੱਕ ਰਾਹ ਜਾਣਦੇ ਹੋਏ, ਇਤਿਹਾਸ ਦੀ ਕਿਸੇ ਕਾਲੀ-ਬੋਲੀ ਰਾਤ ਵਿੱਛੜਿਆਂ ਨੂੰ ਧਾਅ ਕੇ ਗਲ਼
ਲਾਉ। ਦਹਸਦੀਆਂ ਤੋਂ ਤਰਸਦੀਆਂ ਰੂਹਾਂ ਦੇ ਸਾਹਮਣੇ 'ਸਤ ਸੰਤੋਖ ਵਿਚਾਰ' ਦਾ ਥਾਲ ਗੁਰੂ ਗ੍ਰੰਥ ਪਰੋਸੋ। ਇਹ ਹਰ ਛਕਣ ਵਾਲੇ ਦਾ ਉਧਾਰ ਕਰਨ
ਦੇ ਸਮਰੱਥ ਹੈ। ਦਸਮੇਸ਼ ਦੇ ਬਚਨਾਂ ਨੂੰ ਸਿਰ-ਅੱਖਾਂ ਉੱਤੇ ਰੱਖ ਕੇ ਇਹਨਾਂ ਔਟਲੇ ਹੋਇਆਂ ਵੱਲ ਹੱਥ
ਵਧਾਉ। ਉਸ ਦਾ ਸਰਬ ਕਲਿਆਣਕਾਰੀ ਉਪਦੇਸ਼ ਸੰਪੂਰਣਤਾ ਲਈ ਉਸ ਦੇ ਬੋਲੇ ਉੱਤੇ ਅਮਲ ਦੀ ਮੰਗ ਕਰਦਾ ਹੈ,
ਜੋ ਖੰਡ-ਮਿਸ਼ਰੀ ਵਿੱਚ ਲਿਪਟਿਆ ਭਾਈ ਸੰਤੋਖ ਸਿੰਘ
ਰਾਹੀਂ ਸਾਡੇ ਤੱਕ ਪਹੁੰਚਿਆ ਹੈ: ''ਰੰਘਰੇਟੇ
ਗੁਰੂ ਕੇ ਬੇਟੇ, ਰਹੋ ਪੰਥ ਕੇ ਸੰਗ
ਅਮੇਟੇ।''
ਰੋਗ ਜੇ ਬੁੱਝਿਆ ਨਾ ਜਾਵੇ ਤਾਂ ਉਸ ਦਾ ਦਾਰੂ ਸਿਹਤਯਾਬ
ਨਹੀਂ ਕਰ ਸਕਦਾ। ਪੰਜਾਬ ਵਿੱਚ ਮਨੁੱਖੀ ਅਧਿਕਾਰ ਹਨਨ ਦੀ ਸਮੱਸਿਆ ਨਹੀਂ। ਅੰਨ੍ਹੇ ਧ੍ਰਿਤਰਾਸ਼ਟਰ ਦੀ
ਜੱਫੀ (ਸਿੱਖ ਹਿੰਦੂ ਹਨ) ਇਸ ਨੂੰ ਜਕੜ ਵਿੱਚ ਲੈ ਕੇ ਇਸ ਦੀਆਂ ਹੱਡੀਆਂ-ਪਸਲੀਆਂ ਨੂੰ ਪੀਹ ਦੇਣਾ
ਲੋਚ ਰਹੀ ਹੈ।
*ਚੰਡੀਗੜ੍ਹ ਵਿੱਚ ਦਲ
ਖ਼ਾਲਸਾ ਵੱਲੋਂ 10 ਦਸੰਬਰ 2013
ਨੂੰ ਮਨਾਏ ਗਏ ਅੰਤਰਰਾਸ਼ਟ੍ਰੀ ਮਨੁੱਖੀ ਅਧਿਕਾਰ
ਦਿਵਸ ਦੇ ਸੰਦਰਭ ਵਿੱਚ!